ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਪੱਕਾ ਮੋਰਚਾ ਜਾਰੀ

ਪਟਿਆਲਾ,17 ਸਤੰਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ| ਇਹ ਪੱਕਾ ਮੋਰਚਾ ਦੋ ਥਾਵਾਂ ਤੇ ਚੱਲ ਰਿਹਾ ਹੈ| ਪਹਿਲਾ ਮੋਰਚਾ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਲਗਾਇਆ ਗਿਆ ਹੈ ਅਤੇ ਦੂਜਾ ਮੋਰਚਾ ਪਿੰਡ ਬਾਦਲ ਵਿੱਚ ਲਗਾਇਆ ਗਿਆ ਹੈ| 
ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰਾਂ ਸੰਘਰਸ਼ ਕਰਨ ਵਾਲੇ ਲੋਕਾਂ ਦੀਆਂ ਅਵਾਜਾਂ ਬੰਦ ਨਹੀਂ ਕਰਵਾ ਸਕਦੀ| ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਗੋਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਕੀਰਤੀ ਲੋਕਾਂ ਤੇ ਵਾਧੂ ਭਾਰ ਪਾ ਕੇ ਕਿਸਾਨਾਂ ਦੀ ਆਰਥਿਕਤਾਂ ਨੂੰ ਤਬਾਹ ਕਰ ਰਹੀ ਹੈ| ਬੁਲਾਰਿਆਂ ਨੇ ਮੰਗ ਕੀਤੀ ਕਿ ਸਮੂਹ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਘਰ-ਘਰ ਪੱਕਾ ਰੋਜ਼ਗਾਰ ਦਿੱਤਾ ਜਾਵੇ, ਜਨਤਕ ਅਦਾਰੇ ਵੇਚਣੇ ਬੰਦ ਕੀਤੇ ਜਾਣ, ਨਸ਼ੇ ਅਤੇ ਭੌ ਮਾਫੀਆਂ ਤੇ ਨੱਥ ਪਾਈ ਜਾਵੇ ਅਤੇ ਸੈਂਟਰ ਦੀ ਭਾਜਪਾ ਹਕੂਮਤ ਕਿਸਾਨ ਮਜਦੂਰ ਵਿਰੋਧੀ ਤਿੰਨੇ ਖੇਤੀਬਾੜੀ ਸੰਬਧਿਤ ਬਿੱਲ ਵਾਪਿਸ ਲਏ ਜਾਣ ਅਤੇ ਬਿਜਲੀ ਐਕਟ 2020 ਰੱਦ ਕੀਤਾ ਜਾਵੇ|
ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ, ਸੁਦਾਗਰ ਸਿੰਘ ਘੁਡਾਣੀ, ਮਨਜੀਤ ਸਿੰਘ, ਬਹਾਲ ਸਿੰਘ ਢੀਂਡਸਾ, ਜਰਨੈਲ ਸਿੰਘ ਜਵੰਦਾ, ਚਮਕੌਰ ਸਿੰਘ ਨੈਣਵਾਲ ਅਤੇ ਜਗਤਾਰ ਸਿੰਘ ਕਾਲਾਝਾਜ ਸ਼ਾਮਿਲ ਸਨ|

Leave a Reply

Your email address will not be published. Required fields are marked *