ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ


ਐਸ ਏ ਐਸ ਨਗਰ, 7 ਨਵੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ     ਏਕਤਾ ਸਿੱਧੂਪੁਰ ਦੀ ਮੀਟਿੰਗ ਪਿੰਡ ਰੁੜਕੀ ਵਿਖੇ ਸ੍ਰ. ਮਿਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੋ              ਆਪਰੇਟਿਵ ਮਹਿਕਮੇ ਵਲੋਂ ਭਾਈ ਘਣਈਆ ਸਕੀਮ ਤਹਿਤ ਕਿਸਾਨਾਂ ਤੋਂ ਪਿਛਲੇ ਸਾਲ  ਅਕਤੂਬਰ ਮਹੀਨੇ ਵਿੱਚ ਕਿਸਾਨਾਂ ਤੋਂ ਮੁੱਖ ਮਂੈਬਰ ਦੇ 1700 ਰੁਪਏ ਅਤੇ ਆਸ਼ਰਤ ਮਂੈਬਰ ਦੇ 400 ਰੁਪਏ ਲਏ ਗਏ ਸਨ ਪਰ ਇਸ ਸਕੀਮ ਦਾ ਅਜੇ ਤਕ ਕਿਸੇ ਵੀ ਕਿਸਾਨ ਨੂੰ ਫਾਇਦਾ ਨਹੀਂ ਹੋਇਆ ਬਲਕਿ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀ ਇਸੇ ਸਕੀਮ ਤਹਿਤ ਕਿਸਾਨਾਂ ਤੋਂ ਹੋਰ ਮੁੱਖ ਮਂੈਬਰ 1000 ਰੁਪਏ ਅਤੇ ਆਸ਼ਰਤ ਮਂੈਬਰ 250 ਰੁਪਏ ਮੰਗ ਰਹੇ ਹਨ|  ਉਹਨਾਂ ਕਿਹਾ ਕਿ ਕਿਸਾਨ ਮੰਗ ਕਰ ਰਹੇ ਹਨ ਕਿ ਉਹਨਾਂ ਵਲੋਂ ਪਹਿਲਾਂ ਜਮਾਂ ਕਰਵਾਏ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਜਮਾਂ ਕਰਵਾਏ ਜਾਣ| ਉਹਨਾਂ ਸਵਾਲ ਕੀਤਾ ਕਿ ਜਦੋਂ ਇਹ ਸਕੀਮ ਅਗਲੇ ਸਾਲ ਮਾਰਚ ਵਿੱਚ  ਖਤਮ ਹੋ ਜਾਣੀ ਹੈ, ਫਿਰ ਕਿਸਾਨਾਂ ਤੋਂ ਦੁਬਾਰਾ ਪੈਸੇ ਕਿਉਂ ਮੰਗੇ ਜਾ ਰਹੇ ਹਨ| 
ਉਹਨਾਂ ਮੰਗ ਕੀਤੀ ਕਿ ਭਾਈ ਘਣਈਆ ਸਕੀਮ ਤਹਿਤ ਕਿਸਾਨਾਂ ਤੋਂ ਪਹਿਲਾਂ ਭਰਵਾਏ ਗਏ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਜਮਾਂ ਕੀਤੇ ਜਾਣ| ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਦੇਹ ਕਲਾਂ, ਸਨਦੀਪ ਝੰਜੇੜੀ, ਜਸਪਾਲ ਸਿੰਘ ਨਿਆਮੀਆਂ, ਪ੍ਰੀਤ ਸਰਪੰਚ ਸਵਾੜਾ, ਗੁਰਪ੍ਰੀਤ ਸਵਾੜਾ, ਬਹਾਦਰ ਸਿੰਘ ਨਿਆਂਮੀਆਂ, ਮਹਿੰਦਰ ਸਿੰਘ ਗੜਾਂਗਾਂ, ਅਮਰਜੀਤ ਰੁੜਕੀ, ਜੀਤ ਰੁੜਕੀ, ਹਰਵਿੰਦਰ ਪੋਪਨਾ, ਗੁਰੰਜਅ ਪੋਪਨਾ, ਗੁਰਦੇਵ ਸਕੁਲਾਪੁਰ ਅਤੇ ਹੋਰ ਕਿਸਾਨ ਮੌਜੂਦ ਸਨ|

Leave a Reply

Your email address will not be published. Required fields are marked *