ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਨਾਮ ਡੀ ਸੀ ਨੂੰ ਪੱਤਰ ਦਿੱਤਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿਲ੍ਹਾ ਮੁਹਾਲੀ ਦੇ ਇਕ ਵਫਦ ਨੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਨਾਮ ਡੀ ਸੀ ਨੂੰ ਇੱਕ ਮੰਗ ਪੱਤਰ ਦਿਤਾ|
ਇਸ ਮੰਗ ਪੱਤਰ ਰਾਹੀਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ, ਟ੍ਰੈਕਟਰਾਂ ਅਤੇ ਪਾਲਤੂ ਪਸ਼ੂਆਂ ਉਪਰ ਲਾਇਆ ਗਿਆ ਟੈਕਸ ਰੱਦ ਕੀਤਾ ਜਾਵੇ, ਬਿਜਲੀ ਦੇ ਰੇਟਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਖੇਤੀ ਵਰਤੋਂ ਵਿਚ ਆਉਣ ਵਾਲੇ ਸਾਰੇ ਸਮਾਨ ਨੂੰ ਜੀ ਐਸ ਟੀ ਤੋਂ ਛੋਟ ਦਿੱਤੀ ਜਾਵੇ, ਗੰਨੇ ਦਾ ਬਕਾਇਆ ਤੁਰੰਤ ਦਿਤਾ ਜਾਵੇ, ਗੁਆਂਢੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਪੈਟਰੋਲ ਡੀਜਲ ਸਸਤਾ ਕੀਤਾ  ਜਾਵੇ, ਆਵਾਰਾ ਪਸ਼ੂਆਂ ਦੀ ਸਮਸਿਆ ਹੱਲ ਕੀਤੀ ਜਾਵੇ|
ਇਸ ਮੌਕੇ ਮੀਤ ਪ੍ਰਧਾਨ ਪੰਜਾਬ ਮੇਹਰ ਸਿੰਘ ਥੇੜੀ, ਜਨਰਲ ਸਕੱਤਰ ਜਿਲ੍ਹਾ ਮੁਹਾਲੀ ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ ਖਰੜ ਜਸਬੀਰ ਸਿੰਘ ਘੋਗਾ, ਹਰਬਚਨ ਲਾਲ ਰੰਗੀਆਂ, ਗੁਰਮੁੱਖ ਸਿੰਘ ਖੂਨੀਮਾਜਰਾ, ਪਰਮਜੀਤ ਸਿੰਘ, ਚੇਤੰਨ ਸਿੰਘ, ਪਰਮਿੰਦਰ ਸਂੌਕੀ, ਗੁਰਨੋਬਰ ਸਿੰਘ ਖਾਨਪੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *