ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦਾ ਸੱਦਾ


ਘਨੌਰ, 10 ਦਸੰਬਰ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਯੂਨੀਅਨ             ਰਾਜੇਵਾਲ ਦੇ ਆਗੂਆਂ ਦੀ ਮੀਟਿੰਗ ਸੂਬਾ ਖਜਾਨਚੀ ਗੁਲਜਾਰ ਸਿੰਘ ਸਲੇਮਪੁਰ ਜੱਟਾਂ  ਦੀ ਅਗਵਾਈ ਵਿੱਚ  ਹੋਈ| ਮੀਟਿੱਗ ਦੌਰਾਨ ਸੰਬੋਧਨ ਕਰਦਿਆਂ  ਗੁਲਜਾਰ ਸਿੰਘ ਨੇ ਕਿਹਾ ਕਿ ਵੇਖਣ ਨੂੰ ਖੇਤੀ ਵਿਰੋਧੀ ਕਾਨੂੰਨ ਸਿਰਫ ਕਿਸਾਨਾਂ ਦੇ ਖਿਲਾਫ ਲਗਦੇ ਹਨ ਪਰ ਅਸਲ ਵਿੱਚ ਇਹ ਸਮੱਸਿਆ ਹਰੇਕ ਨਾਗਰਿਕ ਦੀ ਹੈ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਫਵਾਹਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ| 
ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਝੂੰਗੀਆਂ ਨੇ ਕਿਹਾ ਕਿ ਹਰ ਰੋਜ਼ ਹਜਾਰਾਂ ਕਿਸਾਨ ਆਪਣੇ-2 ਸਾਧਨਾਂ ਰਾਹੀਂ ਦਿੱਲੀ ਪਹੁੰਚ ਰਹੇ ਹਨ| ਇਥੋਂ ਤਕ ਤਕ ਫਸਲਾਂ ਨੂੰ ਪਾਣੀ ਲਾਉਣ ਅਤੇ ਖਾਦ ਆਦਿਕ ਦਾ ਕੰਮ ਪਿੱਛੇ ਰਹਿੰਦੇ ਕਿਸਾਨਾਂ ਨੇ ਸਾਂਭ ਰੱਖਿਆ ਹੈ|
ਕਿਸਾਨ ਆਗੂ ਜਗਤਾਰ ਸਿੰਘ ਅਲੰਮਦੀਪੁਰ ਨੇ ਇਸ ਮੌਕੇ ਕਿਹਾ           ਭਾਵੇਂ ਕਿਸਾਨਾਂ ਦਾ  ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ ਫਿਰ ਵੀ ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਸਾਰੀ ਜਥੇਬੰਦੀ ਦੀ ਇਕਜੁੱਟਤਾ ਨਾਲ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਹੋਣ ਤੇ ਸੰਘਰਸ਼ ਖਤਮ ਕਰਕੇ ਘਰਾਂ ਨੂੰ      ਪਰਤਣਗੇ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰਪਾਲ ਸਿੰਘ ਸੂਚ, ਕਰਮਜੀਤ ਸਿੰਘ (ਸੋਨੂੰ) ਬਘੌਰਾ, ਸੁਰਜੀਤ ਸਿੰਘ ਸਰਪੰਚ ਰੁੜਕੀ, ਹਰਵਿੰਦਰ ਸਿੰਘ ਕਾਮੀ ਕਲਾਂ, ਤਰਸੇਮ ਸਿੰਘ ਚਪੜ ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *