ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਮੰਗ

ਖਰੜ, 5 ਮਾਰਚ (ਸ.ਬ.) ਭਾਰਤੀ ਕਿਸਾਨ ਯੂਨੀਅਨ (ਸ) ਜਿਲ੍ਹਾ ਮੁਹਾਲੀ ਦੀ ਮੀਟਿੰਗ ਸ੍ਰ. ਰਵਿੰਦਰ ਸਿੰਘ ਦੇਹਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅਕਾਲੀ ਦਫਤਰ ਵਿਖੇ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਚੀਮਾ ਮੰਡੀ ਵਿਖੇ 6 ਮਾਰਚ ਨੂੰ ਹੋ ਰਹੀ ਕਿਸਾਨ ਰੈਲੀ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚਣਗੇ|
ਉਹਨਾਂ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕਰ ਰਹੀ, ਕਰਜੇ ਤੋਂ ਦੁਖੀ ਹੋ ਕੇ ਕਿਸਾਨ ਆਤਮ ਹਤਿਆਵਾਂ ਕਰ ਰਹੇ ਹਨ| ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਖੇਤੀ ਦੇ ਨਾਲ ਹੀ ਡੇਅਰੀ ਦਾ ਸਹਾਇਕ ਧੰਦਾ ਅਪਨਾਇਆ ਹੋਇਆ ਹੈ ਪਰ ਹੁਣ ਮਿਲਕ ਪਲਾਟਾਂ ਵਲੋਂ ਗਾਂ ਦੇ ਦੁੱਧ ਲਈ ਨਵੇਂ ਮਿਆਰ ਤੈਅ ਕਰ ਦਿਤੇ ਹਨ| ਨਵੇਂ ਮਿਆਰ ਤੈਅ ਹੋਣ ਕਾਰਨ ਅਤੇ ਦੁੱਧ ਦਾ ਭਾਅ ਘਟ ਜਾਣ ਕਾਰਨ ਕਈ ਡੇਅਰੀਆਂ ਬੰਦ ਹੋਣ ਕਿਨਾਰੇ ਪਹੁੰਚ ਗਈਆਂ ਹਨ|
ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ, ਪਿੰਡਾਂ ਦਾ ਲਾਲ ਡੋਰਾ 200 ਫੁੱਟ ਵਧਾਇਆ ਜਾਵੇ| ਇਸ ਮੌਕੇ ਜਸਵੀਰ ਸਿੰਘ ਘੋਗਾ, ਗਿਆਨ ਸਿੰਘ ਧੜਾਕ, ਬਹਾਦਰ ਸਿੰਘ , ਦੀਦਾਰ ਸਿੰਘ ਰੋੜਾ, ਨੰਬਰਦਾਰ ਜਗਤਾਰ ਸਿੰਘ ਘੋਗਾ, ਰਣਜੀਤ ਸਿੰਘ , ਸੇਵਾ ਸਿੰਘ, ਗੁਰਜੰਟ ਸਿੰਘ , ਚੇਤੰਨ ਸਿੰਘ ਖੂਨੀਮਾਜਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *