ਭਾਰਤੀ ਕਿਸਾਨ ਯੂਨੀਅਨ ਵਲੋਂ ਧਰਨਾ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਸਮਸ਼ੇਰ ਸਿੰਘ ਘੜੂੰਆਂ ਦੀ ਅਗਵਾਈ ਵਿੱਚ ਐਰੋਸਿਟੀ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਵਲੋਂ ਗਮਾਡਾ ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਜੇ ਗਮਾਡਾ ਦੇ ਅਧਿਕਾਰੀ ਉਹਨਾਂ ਦੀ ਜਮੀਨ ਅਕਵਾਇਰ ਕਰਨ ਵੇਲੇ ਉਹਨਾਂ ਨੂੰ ਮਨਜੂਰਸੁਦਾ ਸ਼ਰਤਾਂ ਨੂੰ ਮੰਨਣ ਦਾ ਯਕੀਨ ਦਿਵਾਉਣਗੇ ਤਾਂ ਹੀ ਗਮਾਡਾ ਨੂੰ ਕਿਸਾਨ ਆਪਣੀ ਜਮੀਨ ਅਕਵਾਇਰ ਕਰਨ ਲਈ ਦੇਣਗੇ| ਉਹਨਾਂ ਕਿਹਾ ਕਿ ਜੇ ਗਮਾਡਾ ਵਲੋਂ ਕਿਸਾਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾਵੇਗਾ ਤਾਂ ਕਿਸਾਨਾਂ ਵਲੋਂ ਗਮਾਡਾ ਨੂੰ ਜਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀ ਜਮੀਨ ਅਕਵਾਇਰ ਕਰਨ ਤੋਂ ਪਹਿਲਾਂ ਗਮਾਡਾ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਪਹਿਲਾਂ ਹੀ ਮਨਜੂਰ ਕੀਤੀਆਂ ਸ਼ਰਤਾਂ ਨੂੰ ਜਰੂਰ ਪੂਰਾ ਕਰਨ|
ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਦੇਹ ਕਲਾਂ, ਅਮਰ ਸਿੰਘ ਘੜੂੰਆਂ, ਜਸਪਾਲ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਸਿੰਘ, ਨਛੱਤਰ ਸਿੰਘ ਸੋਹਾਣਾ, ਕੁਲਦੀਪ ਸਿੰਘ, ਡੀ ਪੀ ਸਿੰਘ ਬੈਦਵਾਨ, ਅਮਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਗੁਰਮਿੰਦਰ ਸਿੰਘ ਬੈਦਵਾਨ, ਸੇਵਾ ਸਿੰਘ, ਹਰਜਿੰਦਰ ਸਿੰਘ, ਮੱਖਣ ਸਿੰਘ, ਨਿਰਮਲ ਸਿੰਘ, ਸਰਬਜੀਤ ਸੈਣੀ, ਚਤਰਪਾਲ ਬਾਕਰਪੁਰ, ਸਾਹਿਬ ਸਿੰਘ, ਜਰਨੈਲ ਸਿੰਘ, ਧਰਮਿੰਦਰ ਸਿੰਘ, ਰਣਜੀਤ ਸਿੰਘ, ਪਿਆਰਾ ਸਿੰਘ, ਸੰਤ ਸਿੰਘ, ਕਰਮ ਸਿੰਘ, ਮਨਦੀਪ ਸਿੰਘ, ਸਤਵਿੰਦਰ ਸਿੰਘ ਸੈਣੀ ਮਾਜਰਾ, ਰਘਵੀਰ ਸਿੰਘ , ਹਰਜਿੰਦਰ ਸਿੰਘ ਸੈਣੀ ਮਾਜਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *