ਭਾਰਤੀ ਗੋਲੀਬਾਰੀ ਵਿੱਚ 2 ਪਾਕਿਸਤਾਨੀ ਫ਼ੌਜੀ ਮਾਰੇ ਗਏ : ਪਾਕਿ ਮੀਡੀਆ

ਨਵੀਂ ਦਿੱਲੀ, 1 ਮਾਰਚ – ਪਾਕਿਸਤਾਨੀ ਮੀਡੀਆ ਮੁਤਾਬਿਕ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਵਲੋਂ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਦਸਤਿਆਂ ਦੀ ਗੋਲੀਬਾਰੀ ਵਿੱਚ ਕੰਟਰੋਲ ਰੇਖਾ ਤੇ ਦੋ ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ| ਪਾਕਿਸਤਾਨੀ ਫ਼ੌਜ ਦੇ ਮੀਡੀਆ ਮਾਮਲਿਆਂ ਸਬੰਧੀ ਵਿੰਗ ਨੇ ਕਿਹਾ ਹੈ ਕਿ ਇਹ ਮੌਤਾਂ ਭੀਮਬਰ ਸੈਕਟਰ ਵਿੱਚ ਹੋਈਆਂ ਹਨ| ਭੀਮਬਰ ਸੈਕਟਰ ਪਾਕਿਸਤਾਨੀ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਭੀਮਬਰ ਜ਼ਿਲ੍ਹੇ ਵਿੱਚ ਸਥਿਤ ਹੈ|

Leave a Reply

Your email address will not be published. Required fields are marked *