ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਪੇਂਟਿੰਗ 5.17 ਕਰੋੜ ਰੁਪਏ ਵਿੱਚ ਹੋਈ ਨੀਲਾਮ

ਨਿਊਯਾਰਕ, 23 ਮਾਰਚ (ਸ.ਬ) ਮਹਾਨ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਪੇਂਟਿੰਗ ‘ਤਿਲੋਤੱਮਾ’ ਅਮਰੀਕਾ ਵਿੱਚ 5.17 ਕਰੋੜ ਰੁਪਏ ਵਿੱਚ ਵੇਚੀ ਗਈ ਹੈ| ਇਹ ਪੇਂਟਿੰਗ ਪੁਰਾਣਾਂ ਵਿੱਚ ਜ਼ਿਕਰ ਕੀਤੀ ਗਈ ਅਪਸਰਾ ਤਿਲੋਤੱਮਾ ਸੰਬੰਧੀ ਹੈ, ਜਿਸ ਨੂੰ ਸਵਰਗ ਤੋਂ ਧਰਤੀ ਤੇ ਆਉਂਦੇ ਹੋਏ ਦਿਖਾਇਆ ਗਿਆ ਹੈ| ਨੀਲਾਮੀ ਘਰ ਸੋਥਬੀ ਨੇ ਇਸ ਪੇਂਟਿੰਗ ਦੇ 3.90 ਕਰੋੜ ਰੁਪਏ ਵਿੱਚ ਵੇਚਣ ਦਾ ਅੰਦਾਜ਼ਾ ਲਗਾਇਆ ਸੀ|
ਪੁਰਾਣਾਂ ਮੁਤਾਬਕ ਬ੍ਰਹਮਾ ਜੀ ਦੇ ਕਹਿਣ ਤੇ ਵਿਸ਼ਵਕਰਮਾ ਜੀ ਨੇ ਸੁੰਦ ਅਤੇ ਉਪਸੁੰਦ ਨਾਮਕ ਰਾਖਸ਼ਸਾਂ ਦੇ ਨਾਸ਼ ਲਈ ਇਸ ਅਪਸਰਾ ਨੂੰ ਬਣਾਇਆ ਸੀ| ਦੋਹਾਂ ਦੈਂਤ ਭਰਾਵਾਂ ਨੇ ਇਸ ਅਪਸਰਾਂ ਨੂੰ ਹਾਸਲ ਕਰਨ ਲਈ ਯੁੱਧ ਕੀਤਾ ਸੀ ਅਤੇ ਦੋਵੇਂ ਮਾਰੇ ਗਏ ਸਨ|
ਭਾਰਤ ਸਰਕਾਰ ਨੇ 1979 ਵਿੱਚ ਰਵੀ ਵਰਮਾ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਸੀ| ਉਨ੍ਹਾਂ ਨੇ ਹਿੰਦੂ ਦੇਵੀ- ਦੇਵਤਿਆਂ, ਪੁਰਾਣਾਂ ਦੇ ਪਾਤਰਾਂ ਅਤੇ ਸਾਹਿਤਕ ਕਿਰਦਾਰਾਂ ਤੇ ਪੇਂਟਿੰਗਜ਼ ਬਣਾਈਆਂ ਸਨ| ਪੱਛਮੀ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਪੇਂਟਿੰਗਜ਼ ਦੀ ਬਹੁਤ ਮੰਗ ਹੈ| 2014 ਵਿੱਚ ਨਿਰਦੇਸ਼ਕ ਕੇਤਨ ਮਹਿਤਾ ਨੇ ਰਵੀ ਵਰਮਾ ਦੇ ਜੀਵਨ ਤੇ ਇਕ ਫਿਲਮ ਵੀ ਬਣਾਈ ਸੀ|

Leave a Reply

Your email address will not be published. Required fields are marked *