ਭਾਰਤੀ ਜਨਤਾ ਪਾਰਟੀ ਮੰਡਲ-2 ਵਲੋਂ ਫੇਜ਼ 11 ਵਿੱਚ ਜਨ ਸੰਪਰਕ ਅਭਿਆਨ ਦੀ ਸ਼ੁਰੂਆਤ

ਐਸ.ਏ.ਐਸ.ਨਗਰ, 30 ਜੂਨ (ਸ.ਬ.) ਭਾਰਤੀ ਜਨਤਾ ਪਾਰਟੀ ਮੰਡਲ-2 ਵਲੋਂ ਫੇਜ਼ 11 ਵਿੱਚ ਜਨ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਸ੍ਰੀ ਉਮਾਕਾਂਤ ਤਿਵਾੜੀ ਅਤੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵਲੋਂ ਫੇਜ਼ 11 ਵਿੱਚ ਘਰ-ਘਰ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੱਤਰ ਵੰਡਿਆਂ ਗਿਆ ਜਿਸ ਵਿੱਚ ਕੇਂਦਰ ਸਰਕਾਰ ਵਲੋਂ ਦੂਜੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ|
ਇਸ ਮੌਕੇ ਸ਼੍ਰੀ ਮਦਨ ਗੋਇਲ ਪ੍ਰਧਾਨ ਮੰਡਲ-2, ਜ਼ਿਲ੍ਹਾ ਪ੍ਰਚਾਰ ਪ੍ਰਮੁੱਖ ਸ੍ਰੀ ਅਸ਼ੋਕ ਝਾ, ਜ਼ਿਲਾ ਸਕੱਤਰ ਰਮੇਸ਼ ਵਰਮਾ, ਹੁਸ਼ਿਆਰ ਚੰਦ ਸਿੰਗਲਾ, ਜਤਿੰਦਰ ਗੋਇਲ, ਦਿਨੇਸ਼ ਸ਼ਰਮਾ, ਸਤੀਸ਼ ਆਹੂਜਾ, ਮੁਕੇਸ਼ ਪੁਰੀ, ਸ਼੍ਰੀਮਤੀ ਕ੍ਰਿਸ਼ਣਾ ਕੰਗ, ਕਿਰਣ ਗੁਪਤਾ, ਪਰਮਜੀਤ ਕੌਰ, ਰਾਖੀ ਪਾਠਕ ਸਮੇਤ ਕਈ ਹੋਰ ਪਾਰਟੀ ਦੇ ਆਗੂ ਮੌਜੂਦ ਸਨ|

Leave a Reply

Your email address will not be published. Required fields are marked *