ਭਾਰਤੀ ਜਨਤਾ ਪਾਰਟੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਸੰਬੰਧੀ ਚੋਣ ਮਨੋਰਥ ਪੱਤਰ ਜਾਰੀ


ਪਟਨਾ, 22 ਅਕਤੂਬਰ (ਸ.ਬ.) ਭਾਰਤੀ ਜਨਤਾ ਪਾਰਟੀ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ| ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਪਟਨਾ ਵਿੱਚ ਇਹ ਸੰਕਲਪ ਪੱਤਰ ਜਾਰੀ ਕੀਤਾ ਗਿਆ| ਇਸ ਦੌਰਾਨ ਭਾਜਪਾ ਨੇ 11 ਵੱਡੇ ਸੰਕਲਪ ਕੀਤੇ ਹਨ ਅਤੇ ਸੱਤਾ ਵਿੱਚ ਆਉਣ ਤੇ ਕਈ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ| ਭਾਜਪਾ ਵਲੋਂ ਨਵੇਂ ਨਾਅਰੇ ਵੀ ਦਿੱਤੇ ਗਏ ਹਨ, ਜਿਸ ਵਿੱਚ ‘ਭਾਜਪਾ ਹੈ ਤਾਂ ਭਰੋਸਾ ਹੈ’ ਅਤੇ ‘5 ਸੂਤਰ, ਇਕ ਲਕਸ਼ਯ, 11 ਸੰਕਲਪ’ ਵੀ ਸ਼ਾਮਲ ਹਨ| ਨਿਰਮਲਾ, ਭੂਪੇਂਦਰ ਯਾਦਵ ਸਮੇਤ ਹੋਰ ਨੇਤਾਵਾਂ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ| ਸੀਤਾਰਮਨ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀਂ ਆਉਂਦੀ ਹੈ, ਉਦੋਂ ਤੱਕ ਮਾਸਕ ਹੀ ਵੈਕਸੀਨ ਹੈ ਪਰ ਜਿਵੇਂ ਹੀ ਵੈਕਸੀਨ ਆਏਗੀ ਤਾਂ ਭਾਰਤ ਵਿੱਚ ਉਸ ਦਾ ਪ੍ਰੋਡਕਸ਼ਨ ਵੱਡੇ ਪੱਧਰ ਤੇ ਕੀਤਾ   ਜਾਵੇਗਾ|
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਜਨ ਡਾਕੂਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਕੇ ਦਿਖਾਏ ਹਨ, ਅਜਿਹੇ ਵਿੱਚ ਅਸੀਂ ਜੋ ਸੰਕਲਪ ਲੈ ਰਹੇ ਹਾਂ ਬਿਹਾਰ ਦੀ ਜਨਤਾ ਜਾਣਦੀ ਹੈ ਕਿ ਅਸੀਂ ਹੀ ਪੂਰਾ ਕਰ ਸਕਦੇ ਹਾਂ| ਸੀਤਾਰਮਨ ਨੇ ਕਿਹਾ ਕਿ ਪਹਿਲੇ ਦੀ ਸਰਕਾਰ ਲਈ ਇੱਥੇ ਰੁਜ਼ਗਾਰ ਦੇਣਾ ਮਹੱਤਵ ਹੀ ਨਹੀਂ ਸੀ, ਸਾਡੀ ਸਰਕਾਰ ਆਉਣ ਤੋਂ ਬਾਅਦ ਬਿਹਾਰ ਵਿੱਚ ਰੁਜ਼ਗਾਰ ਦੇ ਮੌਕੇ ਵਧਾਏ ਗਏ ਅਤੇ ਨਾਲ ਹੀ ਖੇਤੀਬਾੜੀ ਦੇ              ਖੇਤਰ ਵਿੱਚ ਵਿਕਾਸ ਦਰ ਨੂੰ ਕਾਫੀ ਵਧਾਇਆ ਗਿਆ| ਜਿਕਰਯੋਗ ਹੈ ਕਿ ਬਿਹਾਰ ਵਿੱਚ ਭਾਜਪਾ ਅਤੇ ਜਨਤਾ ਦਲ (ਯੂ) ਚੋਣ ਲੜ ਰਹੀ ਹੈ| ਜੇ.ਡੀ.ਯੂ. ਵਲੋਂ ਪਹਿਲਾਂ ਹੀ 7 ਫੈਸਲੇ ਦੀ ਗੱਲ ਕਹੀ ਗਈ ਹੈ ਅਤੇ ਐਨ.ਡੀ.ਏ. ਨੇ ਸਾਂਝਾ ਵਿਜਨ ਡਾਕਿਊਮੈਂਟ ਵੀ ਜਾਰੀ ਕੀਤਾ ਹੈ| ਨਿਰਮਲਾ ਨੇ ਕਿਹਾ ਕਿ ਐਨ.ਡੀ.ਏ. ਦੀ ਸਰਕਾਰ ਆਉਣ ਤੇ ਨਿਤੀਸ਼ ਕੁਮਾਰ ਹੀ ਸਾਡੇ ਮੁੱਖ ਮੰਤਰੀ ਹੋਣਗੇ| ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਿੰਗ ਹੋਣੀ ਹੈ| ਇਹ ਵੋਟਿੰਗ ਤਿੰਨ ਪੜਾਵਾਂ ਵਿੱਚ ਹੋਵੇਗੀ|

Leave a Reply

Your email address will not be published. Required fields are marked *