ਭਾਰਤੀ ਜਵਾਨਾਂ ਵੱਲੋਂ ਦੇਸ਼ ਦੀ ਸਰਹੱਦ ਵਿੱਚ ਦਾਖਿਲ ਹੋਣ ਵਾਲਾ ਚੀਨੀ ਫੌਜੀ ਕਾਬੂ


ਲੇਹ, 9 ਜਨਵਰੀ (ਸ.ਬ.) ਭਾਰਤੀ ਫ਼ੌਜ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਪਾਰ ਕਰ ਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਇਕ ਚੀਨੀ ਫ਼ੌਜੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਚੀਨੀ ਫ਼ੌਜ 8 ਜਨਵਰੀ 2021 ਨੂੰ ਪੈਂਗੋਂਗ ਤਸੋ ਝੀਲ ਦੇ ਦੱਖਣੀ ਇਲਾਕੇ ਵਿੱਚ ਭਾਰਤੀ ਸਰਹੱਦ ਵਿੱਚ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਪੈਦਾ ਹੋਏ ਭਾਰਤ ਅਤੇ ਚੀਨ ਦਰਮਿਆਨ ਤਣਾਅ ਤੋਂ ਬਾਅਦ ਐਲ.ਏ.ਸੀ. ਤੇ ਭਾਰਤੀ ਸਰਹੱਦ ਵੱਲ ਭਾਰਤੀ ਫ਼ੌਜੀਆਂ ਦੀ ਤਾਇਨਾਤੀ ਰਹਿੰਦੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਫ਼ੌਜੀ ਨੂੰ ਅਸਲ ਕੰਟਰੋਲ ਰੇਖਾ ਪਾਰ ਕਰਨ ਤੇ ਤੈਅ ਪ੍ਰਕਿਰਿਆਵਾਂ ਅਤੇ ਸਥਿਤੀਆਂ ਦੇ ਆਧਾਰ ਤੇ ਨਿਪਟਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *