ਭਾਰਤੀ ਜੂਨੀਅਰ ਹਾਕੀ ਟੀਮ ਨੂੰ ਮਾਣ ਸਨਮਾਨ ਦਿਤਾ ਜਾਵੇ: ਸੋਢੀ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਮੁਹਾਲੀ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਬਣਦਾ ਮਾਣ ਸਨਮਾਨ ਅਤੇ ਇਨਾਮ ਦਿਤੇ ਜਾਣ|
ਇਕ ਬਿਆਨ ਵਿੱਚ ਸ. ਸੋਢੀ ਨੇ ਕਿਹਾ ਕਿ ਭਾਰਤੀ ਜੂਨੀਅਰ ਹਾਕੀ ਟੀਮ ਨੇ ਤਾਂ ਵਿਸ਼ਵ ਕੱਪ ਜਿੱਤ ਕੇ ਇਤਹਾਸ ਸਿਰਜ ਦਿਤਾ ਹੈ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਇਸ  ਜੇਤੂ ਟੀਮ ਲਈ ਕੋਈ ਵੀ ਇਨਾਮ ਤੇ ਮਾਣ ਸਨਮਾਣ ਦੇਣ ਦਾ ਐਲਾਨ ਨਹੀਂ ਕੀਤਾ| ਉਹਨਾਂ ਮੰਗ ਕੀਤੀ ਕਿ ਵਿਸ਼ਵ ਕੱਪ ਜੇਤੂ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਇਨਾਮ ਅਤੇ ਮਾਣ ਸਨਮਾਨ ਦਿਤੇ ਜਾਣ| ਇਸ ਮੌਕੇ ਪ੍ਰਧਾਨ ਗਗਨਦੀਪ ਧਾਲੀਵਾਲ, ਨਵਜੋਤ ਸਿੰਘ ਸੋਢੀ ਕਾਨੂੰਨੀ ਸਲਾਹਕਾਰ, ਪ੍ਰਿੰ. ਗੁਰਦੀਪ ਸਿੰਘ, ਪ੍ਰਿੰ. ਹਰਭਜਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *