ਭਾਰਤੀ ਟੀਮ ਨੂੰ ਵੱਡਾ ਝਟਕਾ, ਧਵਨ 3 ਹਫਤਿਆਂ ਲਈ ਟੀਮ ਤੋਂ ਬਾਹਰ

ਨਵੀਂ ਦਿੱਲੀ, 11 ਜੂਨ (ਸ.ਬ.) ਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਕੱਪ 2019 ਦੌਰਾਨ ਵੱਡਾ ਝਟਕਾ ਲੱਗਾ ਹੈ| ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟਰੇਲੀਆ ਖਿਲਾਫ ਅੰਗੂਠੇ ਤੇ ਸੱਟ ਲੱਗਣ ਕਾਰਣ 3 ਹਫਤਿਆਂ ਲਈ ਬਾਹਰ ਹੋ ਗਏ ਹਨ| ਪਿਛਲੇ ਮੈਚ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੁਲਟਰ ਨਾਈਲ ਦੀ ਗੇਂਦ ਤੇ ਸ਼ਿਖਰ ਧਵਨ ਜ਼ਖਮੀ ਹੋ ਗਏ ਸੀ ਜਿਸ ਕਾਰਨ ਉਹ ਫੀਲਡਿੰਗ ਕਰਨ ਵੀ ਨਹੀਂ ਆ ਸਕੇ ਸੀ| ਜਿਕਰਯੋਗ ਹੈ ਕਿ ਉਸ ਮੈਚ ਵਿੱਚ ਧਵਨ ਨੇ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਭਾਰਤੀ ਟੀਮ ਨੂੰ 36 ਦੌੜਾਂ ਨਾਲ ਜਿੱਤ ਹਾਸਲ ਹੋਈ ਸੀ|

Leave a Reply

Your email address will not be published. Required fields are marked *