ਭਾਰਤੀ ਡਿਫੈਂਡਰ ਅਨਸ ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸਨਿਆਸ

ਨਵੀਂ ਦਿੱਲੀ, 16 ਜਨਵਰੀ (ਸ.ਬ.) ਕੇਰਲਾ ਬਲਾਸਟਰਸ ਅਤੇ ਭਾਰਤ ਦੇ ਸੈਂਟਰ ਬੈਕ ਅਨਸ ਇਦਾਥੋਦਿਕਾ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ| ਗੋਲ ਡਾਟ ਕਾਮ ਮੁਤਾਬਕ, 31 ਸਾਲਾ ਅਨਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਫੈਸਲਾ ਜਨਤਕ ਕੀਤਾ| ਅਨਸ ਨੇ ਇੰਸਟਾਗ੍ਰਾਮ ਤੇ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਅਤੇ ਇਸ ਕਾਰਨ ਇਹ ਫੈਸਲਾ ਲੈ ਰਿਹਾ ਹਾਂ|
ਅਨਸ ਨੇ ਆਪਣੇ ਸੰਦੇਸ਼ ਵਿੱਚ ਕਿਹਾ, ”ਭਾਰੀ ਦਿਲ ਨਾਲ ਮੈਂ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਰਿਹਾ ਹਾਂ| ਮੇਰੇ ਲਈ ਇਹ ਕਾਫੀ ਮੁਸ਼ਕਲ ਫੈਸਲਾ ਹੈ| ਮੈਂ ਕੁਝ ਹੋਰ ਸਾਲ ਖੇਡਣਾ ਚਾਹੁੰਦਾ ਸੀ ਪਰ ਹੁਣ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਹ ਮੇਰੇ ਲਈ ਸੰਨਿਆਸ ਲੈਣ ਦਾ ਸਹੀ ਸਮਾਂ ਹੈ| ਕੌਮੀ ਟੀਮ ਵਿਚ ਆਉਣ ਲਈ ਮੈਨੂੰ 11 ਸਾਲ ਤੱਕ ਉਡੀਕ ਕਰਨੀ ਪਈ ਅਤੇ ਇਹ ਮੇਰੇ ਕਰੀਅਰ ਦਾ ਸਭ ਤੋਂ ਮਹਾਨ ਪਲ ਸੀ| ਹਾਲਾਂਕਿ ਮੇਰਾ ਸਫਰ ਛੋਟਾ ਸੀ ਪਰ ਇਸ ਦੌਰਾਨ ਮੈਂ ਟੀਮ ਲਈ ਆਪਣਾ 100 ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ|

Leave a Reply

Your email address will not be published. Required fields are marked *