ਭਾਰਤੀ ਨਾਗਰਿਕਤਾ ਲੈਣ ਲਈ ਹੁਣ ਕੇਵਲ ਆਨ-ਲਾਈਨ ਕੀਤਾ ਜਾ ਸਕਦਾ ਹੈ ਅਪਲਾਈ: ਡਿਪਟੀ ਕਮਿਸ਼ਨਰ

ਐਸ.ਏ.ਐਸ. ਨਗਰ, 9 ਨਵੰਬਰ (ਸ.ਬ.) ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਚਾਹਵਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਦੇ ਇਮੀਗਰੇਸ਼ਨ, ਵੀਜ਼ਾ ਐਂਡ ਫੌਰਨਰਜ਼ ਐਂਡ ਟਰੇਨਿੰਗ (ਆਈ. ਵੀ. ਐਫ. ਆਰ. ਟੀ.) ਪ੍ਰੋਜੈਕਟ ਤਹਿਤ ਹੁਣ ਭਾਰਤੀ ਨਾਗਰਕਿਤਾ ਲਈ ਅਰਜ਼ੀਆਂ ਸਿਰਫ ਆਨ-ਲਾਈਨ ਦਿੱਤੀਆਂ ਜਾ ਸਕਣਗੀਆਂ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਸੁਰੱਖਿਆ ਮਜ਼ਬੂਤੀ ਵਿੱਚ ਮਦਦ ਮਿਲੇਗੀ ਤੇ ਭਾਰਤੀ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ|
ਉਹਨਾਂ ਦੱਸਿਆ ਕਿ ਭਾਰਤ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਇਸ ਪ੍ਰੋਜੈਕਟ ਤਹਿਤ ਵੀਜ਼ਾ ਵਧਾਉਣ, ਵੀਜ਼ਾ ਤਬਦੀਲ ਕਰਵਾਉਣ, ਰਜਿਸਟਰੇਸ਼ਨ, ਐਗਜ਼ਿਟ ਪਰਮਿਟ, ਪਾਸਪੋਰਟ ਦੇ ਵੇਰਵੇ ਤਬਦੀਲ ਕਰਵਾਉਣ, ਪਤਾ ਬਦਲਾਉਣ ਆਦਿ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਹੁਣ ਤੋਂ ਭਾਰਤੀ ਨਾਗਰਿਕਤਾ ਸਬੰਧੀ ਕੋਈ ਮੈਨੂਅਲ/ ਦਸਤੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ| ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਜ਼ਿਲ੍ਹੇ ਨੂੰ ਵੀ.ਪੀ.ਐਨ. ਟੋਕਨ ਜਾਰੀ ਕੀਤਾ ਜਾ ਚੁੱਕਿਆ ਹੈ ਤੇ ਇਸ ਸਬੰਧੀ ਅਧਿਕਾਰੀਆਂ ਨੂੰ ਦੋ ਵਾਰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ|

Leave a Reply

Your email address will not be published. Required fields are marked *