ਭਾਰਤੀ ਨਾਗਰਿਕ ਨਾਲ ਦੁਰਵਿਵਹਾਰ ਦਾ ਮੁੱਦਾ ਭੱਖਿਆ

ਬ੍ਰਿਟਿਸ਼ ਏਅਰਵੇਜ ਨੇ ਦੋ ਭਾਰਤੀਆਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਉਹ ਨਿੰਦਣਯੋਗ ਹੈ| ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਨਾਗਰ ਜਹਾਜਰਾਣੀ ਮੰਤਰੀ ਸੁਰੇਸ਼ ਪ੍ਰਭੂ ਨੂੰ ਸ਼ਿਕਾਇਤੀ ਪੱਤਰ ਵਿੱਚ ਜੋ ਕੁੱਝ ਕਿਹਾ ਹੈ, ਉਸ ਨਾਲ ਗੁੱਸਾ ਪੈਦਾ ਹੁੰਦਾ ਹੈ| ਤਿੰਨ ਸਾਲ ਦਾ ਬੱਚਾ ਰੋ ਰਿਹਾ ਹੋਵੇ ਤਾਂ ਮਾਤਾ-ਪਿਤਾ ਉਸਨੂੰ ਚੁਪ ਕਰਾਉਣ ਦੀ ਕੋਸ਼ਿਸ਼ ਕਰਨਗੇ| ਦਰਅਸਲ, ਬੱਚੇ ਦੀ ਸੀਟ ਵੱਖ ਹੋ ਜਾਣ ਨਾਲ ਉਹ ਇਕੱਲੇ ਰੋਣ ਲੱਗਿਆ ਤਾਂ ਮਾਂ ਨੇ ਆਪਣੇ ਨਾਲ ਬਿਠਾ ਲਿਆ| ਫਿਰ ਵੀ ਉਹ ਰੋਂਦਾ ਰਿਹਾ| ਜਹਾਜ਼ ਕਰਮਚਾਰੀ ਨੇ ਧਮਕੀ ਦਿੱਤੀ ਕਿ ਜੇਕਰ ਇਹ ਚੁਪ ਨਹੀਂ ਹੋਇਆ ਤਾਂ ਤੁਹਾਨੂੰ ਉਤਾਰ ਦੇਣਗੇ ਬਲਕਿ ਅਜਿਹਾ ਹੀ ਕੀਤਾ| ਅੱਗੇ ਵੱਧ ਚੁੱਕੇ ਜਹਾਜ਼ ਨੂੰ ਵਾਪਸ ਰਨਵੇ ਉਤੇ ਲਿਆਇਆ ਗਿਆ ਅਤੇ ਇਨ੍ਹਾਂ ਨੂੰ ਉਤਾਰ ਦਿੱਤਾ ਗਿਆ| ਇਨ੍ਹਾਂ ਦੇ ਨਾਲ ਇੱਕ ਹੋਰ ਭਾਰਤੀ ਅਧਿਕਾਰੀ ਦੇ ਪਰਿਵਾਰ ਨੂੰ ਵੀ ਇਸ ਲਈ ਉਤਾਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਆਪਣੇ ਰੋਂਦੇ ਬੱਚੇ ਨੂੰ ਸ਼ਾਂਤ ਕਰਾਉਣ ਲਈ ਬਿਸਕੁਟ ਦੇ ਦਿੱਤੇ ਸੀ| ਕੀ ਜਹਾਜ਼ ਦੇ ਉਸ ਕਰਮੀ ਦੇ ਅੰਦਰ ਭਾਰਤੀ ਨੂੰ ਲੈ ਕੇ ਕੋਈ ਨਸਲਵਾਦੀ ਭਾਵਨਾ ਸੀ? ਸਾਧਾਰਨ ਮਨੋਭਾਵ ਵਾਲਾ ਕੋਈ ਵੀ ਕਰਮਚਾਰੀ ਇਸ ਤਰ੍ਹਾਂ ਦਾ ਬੁਰਾ ਵਰਤਾਓ ਨਹੀਂ ਕਰ ਸਕਦਾ| ਉਸ ਨੇ ਪੁਲੀਸ ਤੱਕ ਨੂੰ ਸੱਦ ਲਿਆ ਅਤੇ ਪੁਲੀਸ ਨੇ ਵੀ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਇੱਕ ਨਹੀਂ ਸੁਣੀ| ਧੱਕੇ ਦੇ ਕੇ ਇਨ੍ਹਾਂ ਨੂੰ ਜਬਰਨ ਜਹਾਜ਼ ਤੋਂ ਬਾਹਰ ਕੀਤਾ ਗਿਆ ਅਤੇ ਬੋਰਡਿਗ ਕੋਲ ਤੱਕ ਖੋਹਿਆ ਗਿਆ| ਖੈਰ, ਜਿਵੇਂ ਸੁਰੇਸ਼ ਪ੍ਰਭੂ ਨੇ ਕਿਹਾ ਹੈ ਸਰਕਾਰ ਦੇ ਪੱਧਰ ਤੇ ਇਹ ਮਸਲਾ ਚੁੱਕਿਆ ਗਿਆ ਹੈ| ਮਾਮਲਾ ਬ੍ਰਿਟਿਸ਼ ਏਅਰਵੇਜ ਦੇ ਪ੍ਰਬੰਧਨ ਤੱਕ ਪਹੁੰਚ ਚੁੱਕਿਆ ਹੈ| ਪਰ ਇਸਨੂੰ ਇਵੇਂ ਹੀ ਨਹੀਂ ਜਾਣ ਦਿੱਤਾ ਜਾ ਸਕਦਾ| ਇਹ ਦੇਸ਼ ਦੇ ਸਨਮਾਨ ਦਾ ਸਵਾਲ ਹੈ| ਭਾਰਤ ਦੇ ਇੱਕ ਵੀ ਬੇਕਸੂਰ ਨਾਗਰਿਕ ਨੂੰ ਕਿਤੇ ਬੇਇੱਜਤ ਕੀਤਾ ਜਾਂਦਾ ਹੈ, ਉਸਨੂੰ ਉਸਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਂਦਾ ਹੈ, ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਇਹ ਉਸ ਵਿਅਕਤੀ ਦਾ ਨਹੀਂ ਦੇਸ਼ ਦਾ ਮਸਲਾ ਹੋ ਜਾਂਦਾ ਹੈ| ਭਾਰਤ ਅਜਿਹਾ ਕਮਜੋਰ ਦੇਸ਼ ਵੀ ਨਹੀਂ, ਜਿਸਦੇ ਨਾਗਰਿਕਾਂ ਦੇ ਨਾਲ ਦੁਰਵਿਵਹਾਰ ਕੀਤਾ ਜਾ ਸਕੇ| ਭਾਰਤ ਦੀ ਛਵੀ ਸਿਰਫ ਆਪਣੇ ਲਈ ਨਹੀਂ ਵਿਸ਼ਵ ਭਾਈਚਾਰੇ ਦੇ ਹਰ ਇੱਕ ਵਿਅਕਤੀ ਦੀ ਇੱਜ਼ਤ ਦੀ ਰੱਖਿਆ ਲਈ ਅਵਾਜ ਚੁੱਕਣ ਵਾਲੇ ਦੇਸ਼ ਦੀ ਰਹੀ ਹੈ| ਇਹ ਤਾਂ ਸਾਡੇ ਨਾਗਰਿਕ ਦਾ ਸਵਾਲ ਹੈ| ਇਸ ਲਈ ਬ੍ਰਿਟਿਸ਼ ਏਅਰਵੇਜ ਨੂੰ ਹਰਜਾਨਾ ਦੇਣ ਤੋਂ ਲੈ ਕੇ,ਜਨਤਕ ਮਾਫੀ ਬੇਨਤੀ ਅਤੇ ਸਬੰਧਤ ਕਰਮਚਾਰੀ ਨੂੰ ਸਜ਼ਾ ਦੇਣ ਲਈ ਮਜ਼ਬੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਫਿਰ ਕੋਈ ਕਿਸੇ ਭਾਰਤੀ ਨੂੰ ਬੇਇੱਜਤ ਕਰਨ ਦੀ ਹਿੰਮਤ ਨਾ ਕਰੇ|
ਰਾਜਨ

Leave a Reply

Your email address will not be published. Required fields are marked *