ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਦੇ ਛੇ ਕੋਰਸਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੀ ਮਾਨਤਾ

ਨਵੀਂ ਦਿੱਲੀ, 8 ਫਰਵਰੀ (ਸ.ਬ.) ਪੂਣੇ ਸਥਿਤ ਭਾਰਤੀ ਫਿਲਮ ਸੰਸਥਾਨ (ਐਫ ਟੀ ਆਈ ਆਈ) ਲਈ ਇਕ ਮਹੱਤਵਪੂਰਨ ਪਹਿਲ ਕਰਦੇ ਹੋਏ ਭਾਰਤੀ ਵਿਸ਼ਵਵਿਦਿਆਲਿਆ ਸੰਘ ਨੇ ਸੰਸਥਾਨ ਦੇ ਛੇ  ਪੋਸਟ ਗਰੈਜੂਏਟ ਡਿਪਲੋਮਾ ਪ੍ਰੋਗਰਾਮਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੇ ਬਰਾਬਰ ਦੀ ਮਾਨਤਾ ਪ੍ਰਦਾਨ ਕਰ ਦਿੱਤੀ ਹੈ| ਇਸ ਕਦਮ ਨਾਲ ਐਫ ਟੀ ਆਈ ਆਈ  ਸਿੱਖਿਆ ਦੇ ਇਕ              ਨਵੇਂ ਦਾਇਰੇ ਵਿੱਚ ਪਹੁੰਚ ਗਿਆ ਹੈ|
ਐਫ ਟੀ ਆਈ ਆਈ 2011 ਤੋਂ ਯਤਨ ਕਰ ਰਿਹਾ ਸੀ ਕਿ ਉਸ ਦੇ ਕੁਝ ਪ੍ਰੋਗਰਾਮਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੀ ਮਾਨਤਾ ਪ੍ਰਾਪਤ ਹੋ ਜਾਵੇ| ਹਾਲ ਹੀ ਵਿੱਚ ਭਾਰਤੀ ਵਿਸ਼ਵ ਵਿਦਿਆਲਿਆ ਸੰਘ ਦੀ ਇਕ ਚਾਰ ਮੈਂਬਰੀ ਕਮੇਟੀ ਨੇ ਐਫ ਟੀ ਆਈ ਆਈ ਦਾ ਦੌਰਾ ਕੀਤਾ ਸੀ, ਜਿਥੇ ਉਹਨਾਂ ਨੂੰ ਵਿਭਾਗਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਇਕ ਪੇਸ਼ਕਾਰੀ ਵੀ ਕਮੇਟੀ ਦੇ ਸਾਹਮਣÎੇ ਪੇਸ਼ ਕੀਤੀ ਗਈ ਸੀ| ਕਮੇਟੀ ਨੇ ਅਧਿਐਨ ਅਤੇ ਤਕਨੀਕੀ ਵਿਭਾਗਾਂ ਦਾ ਵੀ ਦੌਰਾ ਕੀਤਾ ਅਤੇ ਕੰਪਲੈਕਸ ਵਿੱਚ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ ਸੀ|

Leave a Reply

Your email address will not be published. Required fields are marked *