ਭਾਰਤੀ ਫੈਂਸ ਵੱਲੋਂ ਸਮਿਥ ਨਾਲ ਦੁਰਵਿਵਹਾਰ, ਵਿਰਾਟ ਨੇ ਪ੍ਰੈਸ ਕਾਨਫਰੰਸ ਵਿੱਚ ਮੰਗੀ ਮੁਆਫੀ

ਇੰਗਲੈਂਡ,10 ਜੂਨ (ਸ.ਬ.) ਮਿਸ਼ਨ ਵਰਲਡ ਕੱਪ ਤੇ ਨਿਕਲੀ ਭਾਰਤੀ ਟੀਮ ਵਲੋਂ ਖੇਡੇ ਗਏ ਵਰਲਡ ਕੱਪ 2019 ਦੇ 14ਵੇਂ ਮੈਚ ਵਿੱਚ ਆਸਟਰੇਲੀਆ ਨੂੰ ਹਰਾਇਆ| ਓਪਨਰ ਸ਼ਿਖਰ ਧਵਨ ਦੇ ਸ਼ਾਨਦਾਰ ਸੈਂਕੜੇ ਦੇ ਦਮ ਤੇ ਭਾਰਤ ਨੇ ਪਹਾੜ ਵਰਗਾ ਸਕੋਰ ਬਣਾ ਦਿੱਤਾ ਜਿਸ ਨੂੰ ਕੰਗਾਰੂ ਟੀਮ ਪਾਰ ਨਾ ਕਰ ਸਕੀ| ਪਰ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਵੀ ਮੈਚ ਵਿੱਚ ਕੁਝ ਅਜਿਹਾ ਹੋਇਆ ਕਿ ਕਪਤਾਨ ਵਿਰਾਟ ਕੋਹਲੀ ਨੂੰ ਮੁਆਫੀ ਮੰਗਣੀ ਪਈ| ਕੋਹਲੀ ਨੇ ਇਹ ਮੁਆਫੀ ਕਿਸੇ ਹੋਰ ਤੋਂ ਨਹੀਂ ਸਗੋਂ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਤੋਂ ਮੰਗੀ ਹੈ| ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਸਟੀਵ ਸਮਿਥ ਬਾਊਂਡਰੀ ਤੇ ਫੀਲਡਿੰਗ ਕਰਨ ਪਹੁੰਚੇ, ਉਸੇ ਸਮੇਂ ਉਨ੍ਹਾਂ ਦੇ ਪਿੱਛੇ ਖੜ੍ਹੇ ਭਾਰਤੀ ਫੈਂਸ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ, ਭਾਰਤੀ ਫੈਂਸ ਲਗਾਤਾਰ ਸਟੀਵ ਸਮਿਥ ਨੂੰ ਚੀਟਰ ਕਹਿ ਕੇ ਸ਼ੋਰ ਮਚਾ ਰਹੇ ਸਨ| ਇਹ ਸਭ ਉਸ ਸਮੇਂ ਹੋ ਰਿਹਾ ਸੀ ਜਦੋਂ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ| ਇਸ ਤੋਂ ਬਾਅਦ ਕੋਹਲੀ ਨੇ ਬੱਲੇਬਾਜ਼ੀ ਛੱਡ ਭਾਰਤੀ ਫੈਂਸ ਵੱਲ ਇਸ਼ਾਰਾ ਕੀਤਾ ਅਤੇ ਹੂਟਿੰਗ ਨਾ ਕਰਨ ਨੂੰ ਕਿਹਾ| ਇੰਨਾ ਹੀ ਨਹੀਂ, ਵਿਰਾਟ ਨੇ ਪ੍ਰਸ਼ੰਸਕਾਂ ਤੋਂ ਅਪੀਲ ਕੀਤੀ ਕਿ ਉਹ ਸਟੀਵ ਸਮਿਥ ਲਈ ਤਾੜੀਆਂ ਵਜਾਉਣ ਅਤੇ ਉਸ ਦਾ ਹੌਸਲਾ ਵਧਾਉਣ ਅਤੇ ਫੈਂਸ ਨੇ ਅਜਿਹਾ ਹੀ ਕੀਤਾ|

Leave a Reply

Your email address will not be published. Required fields are marked *