ਭਾਰਤੀ ਫੌਜ ਕੋਲ ਹੁਣ ਹੋਣਗੇ ਆਧੁਨਿਕ ਹਥਿਆਰ

ਸੰਸਾਰ ਦੀ ਦੂਜੀ ਸਭ ਤੋਂ ਵੱਡੀ ਭਾਰਤੀ ਥਲ ਫੌਜ ਦੇ ਹੱਥਾਂ ਵਿੱਚ ਅਤਿਆਧੁਨਿਕ ਹਥਿਆਰ ਪਹੁੰਚਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ| ਛੇਤੀ ਹੀ ਹਥਿਆਰਾਂ ਦੀ ਖਰੀਦ ਦੇ ਫੈਸਲੇ ਲੈਣ ਵਾਲੀ ਸੰਸਥਾ ਰੱਖਿਆ ਐਕੂਜੀਸ਼ਨ ਕੌਂਸਲ ਇਹਨਾਂ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ  ਦੇ ਦੇਵੇਗੀ| ਮਨਜ਼ੂਰੀ ਮਿਲਣ  ਤੋਂ ਬਾਅਦ ਫੌਜ ਲਈ ਸੱਤ ਲੱਖ ਰਾਈਫਲਾਂ, 44 ਹਜਾਰ ਲਾਈਟ ਮਸ਼ੀਨਗਨਾਂ ਅਤੇ ਤਕਰੀਬਨ 44,600 ਕਾਰਬਾਈਨਾਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਕੀਮਤ 40 ਹਜਾਰ ਕਰੋੜ ਰੁਪਏ ਦੇ ਆਸਪਾਸ ਬੈਠੇਗੀ| ਖਰੀਦਦਾਰੀ ਪ੍ਰਕ੍ਰਿਆ ਸ਼ੁਰੂ ਕਰਦਿਆਂ ਸਰਕਾਰ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ  (ਡੀਆਰਡੀਓ) ਨੂੰ ਕਿਹਾ ਹੈ ਕਿ ਉਹ ਛੋਟੇ ਹਥਿਆਰਾਂ ਉਤੇ ਜੋ ਵੀ ਕੰਮ ਕਰ ਰਿਹਾ ਹੈ, ਉਸ ਵਿੱਚ ਤੇਜੀ ਲਿਆਏ| ਰੱਖਿਆ ਖੇਤਰ ਦੇ ਨਿਜੀਕਰਨ ਤੋਂ ਬਾਅਦ ਫੌਜ ਲਈ ਦਿੱਤਾ ਗਿਆ ਇਹ ਸਭ ਤੋਂ ਵੱਡਾ ਆਰਡਰ ਹੋਵੇਗਾ|  ਕਾਰਬਾਈਨ ਲਈ ਰੱਖਿਆ ਐਕੂਜੀਸ਼ਨ ਕੌਂਸਲ ਨੇ ਇਸ ਸਾਲ ਜੂਨ ਵਿੱਚ ਆਰਡਰ ਜਾਰੀ ਕਰ ਦਿੱਤਾ ਸੀ,ਪਰੰਤੂ ਟੈਂਡਰ ਪ੍ਰਕ੍ਰਿਆ ਵਿੱਚ ਸਿਰਫ ਇੱਕ ਹੀ ਕੰਪਨੀ  ਦੇ ਰਹਿ ਜਾਣ ਦੇ ਕਾਰਨ ਉਸਨੂੰ ਰੱਦ ਕਰ ਦਿੱਤਾ ਗਿਆ| ਉਧਰ ਡੀਆਰਡੀਓ ਨੂੰ ਵੀ ਹਲਕੀ ਮਸ਼ੀਨਗਨ ਦਾ ਡਿਜਾਈਨ ਤਿਆਰ ਕਰਕੇ ਫੌਜ ਨੂੰ ਦੇਣਾ ਸੀ, ਪਰੰਤੂ ਉਹ ਤੈਅ ਸਮਾਂਸੀਮਾ ਉਤੇ ਉਸਨੂੰ ਤਿਆਰ ਨਹੀਂ ਕਰ ਪਾਇਆ| ਹਲਕਾ ਲੜਾਕੂ ਜਹਾਜ਼ ਤੇਜਸ ਹੋਵੇ ਜਾਂ ਨਾਗ ਮਿਜ਼ਾਈਲ, ਜਾਂ ਫਿਰ ਜ਼ਮੀਨ ਤੋਂ ਜ਼ਮੀਨ ਤੇ ਮਾਰ ਕਰਨ ਵਾਲੇ ਮਿਜ਼ਾਈਲ ਪ੍ਰੋਜੈਕਟ,  ਡੀਆਰਡੀਓ ਇਹਨਾਂ ਵਿਚੋਂ ਕੋਈ ਵੀ ਕੰਮ ਡੈਡਲਾਈਨ ਗੁਜ਼ਰਨ ਤੱਕ ਪੂਰਾ ਨਹੀਂ ਕਰ ਪਾਇਆ ਹੈ| ਅਜਿਹੇ ਵਿੱਚ ਰੱਖਿਆ ਖੇਤਰ ਨਾਲ ਜੁੜੀਆਂ ਸਵਦੇਸ਼ੀ ਕੰਪਨੀਆਂ ਜੇਕਰ ਇਹ ਆਰਡਰ ਪਾਉਣਾ ਚਾਹੁੰਦੀਆਂ ਹਨ ਤਾਂ ਇਸਦੇ ਲਈ ਉਨ੍ਹਾਂ ਨੂੰ ਵਿਦੇਸ਼ੀ ਕੰਪਨੀਆਂ ਉਤੇ ਹੀ ਨਿਰਭਰ ਹੋਣਾ ਪਵੇਗਾ| ਕਾਰਨ ਇਹ ਕਿ ਆਪਣੇ ਇੱਥੇ ਆਧੁਨਿਕ ਹਥਿਆਰ ਬਣਾਉਣ ਦਾ ਕੋਈ ਢਾਂਚਾ ਹੀ ਵਿਕਸਿਤ ਨਹੀਂ ਹੋ ਪਾਇਆ ਹੈ|  ਆਜ਼ਾਦੀ ਮਿਲਣ ਤੋਂ ਬਾਅਦ ਤੋਂ ਵਿਦੇਸ਼ਾਂ ਤੋਂ ਹਥਿਆਰ ਮੰਗਦੇ ਰਹਿਣ ਅਤੇ ਸਵਦੇਸ਼ੀ ਵਿਕਲਪਾਂ ਦੇ ਲਗਾਤਾਰ ਫੇਲ ਹੋਣ  ਦੇ ਕਾਰਨ ਹਾਲਤ ਦਿਨੋਂ ਦਿਨ ਗੰਭੀਰ  ਹੀ ਹੁੰਦੀ ਗਈ ਹੈ| ਪਿਛਲੇ ਤਿੰਨ ਸਾਲਾਂ ਤੋਂ ਆਈਆਈਟੀ ਅਤੇ ਡੀਆਰਡੀਓ ਨਾਲ ਵਿੱਚ ਕੰਮ ਕਰਕੇ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ, ਪਰੰਤੂ ਉਹ ਵੀ ਕਿਸੇ ਮੁਕਾਮ ਤੱਕ ਨਹੀਂ ਪਹੁੰਚ ਪਾਈ ਹੈ|
ਹਥਿਆਰ  ਨਿਰਮਾਣ ਦੇ ਅਮਰੀਕੀ ਮਾਡਲ ਦੀ ਨਕਲ ਕਰਦੇ ਹੋਏ ਇੱਕ ਸਾਲ ਪਹਿਲਾਂ ਫੌਜ ਵਿੱਚ ਆਰਮੀ ਡਿਜਾਈਨ ਬਿਊਰੋ ਵੀ ਬਣਾਇਆ ਗਿਆ, ਜਿਸਨੇ ਹੁਣ ਤੱਕ ਜਿਕਰ ਲਾਇਕ ਕੋਈ ਕੰਮ ਨਹੀਂ ਕੀਤਾ|  ਅਜਿਹੇ ਵਿੱਚ ਹਥਿਆਰ ਖਰੀਦ ਦੀ ਇਹ ਵੱਡੀ ਯੋਜਨਾ ਭਾਰਤੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਣ ਵਾਲੀਆਂ ਵਿਦੇਸ਼ੀ ਹਥਿਆਰ ਕੰਪਨੀਆਂ ਲਈ ਇੱਕ ਵੱਡੀ ਆਰਡਰ ਬੁੱਕ ਤਿਆਰ ਕਰਨ ਵਰਗੀ ਹੀ ਲੱਗ ਰਹੀ ਹੈ|
ਮਨਵੀਰ ਸਿੰਘ

Leave a Reply

Your email address will not be published. Required fields are marked *