ਭਾਰਤੀ ਫੌਜ ਦਾ ਅਪਮਾਨ ਕਰਨ ਲਈ ਆਰ ਐਸ ਐਸ ਮਾਫੀ ਮੰਗੇ : ਮਨਜੋਤ ਸਿੰਘ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਭਾਰਤੀ ਫੌਜ ਦਾ ਅਪਮਾਨ ਕਰਨ ਲਈ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਸਾਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੋਤ ਸਿੰਘ ਮੀਤ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਨੇ ਇਕ ਬਿਆਨ ਵਿੱਚ ਕੀਤਾ|
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੋਹਨ ਭਾਗਵਤ ਨੇ ਕਿਹਾ ਸੀ ਕਿ ਫੌਜ ਜਿਹੜਾ ਕੰਮ 6 ਮਹੀਨੇ ਵਿੱਚ ਕਰਦੀ ਹੈ, ਆਰ ਐਸ ਐਸ ਉਹ ਕੰਮ 3 ਦਿਨਾਂ ਵਿੱਚ ਕਰ ਸਕਦੀ ਹੈ| ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਦੇ ਕੇ ਮੋਹਨ ਭਾਗਵਤ ਨੇ ਭਾਰਤੀ ਫੌਜ ਦੀ ਬਦਨਾਮੀ ਕਰਦਿਆਂ ਉਸਦੇ ਹੌਂਸਲੇ ਡੇਗਣ ਦਾ ਕੰਮ ਕੀਤਾ ਹੈ|
ਉਹਨਾਂ ਕਿਹਾ ਕਿ ਦੇਸ਼ ਦੀ ਆਜਾਦੀ ਵੇਲੇ ਇਹਨਾਂ ਆਗੂਆਂ ਦੀ ਦੇਸ਼ ਭਗਤੀ ਕਿੱਥੇ ਸੀ, ਉਦੋਂ ਤਾਂ ਇਹ ਆਗੂ ਅੰਗਰੇਜਾਂ ਦੇ ਪਿੱਠੂ ਬਣੇ ਰਹੇ| ਹੁਣ ਇਹਨਾਂ ਵਿੱਚ ਮੋਦੀ ਸਰਕਾਰ ਦੇ ਹੋਣ ਕਰਕੇ ਅਖੌਤੀ ਦੇਸ਼ ਭਗਤੀ ਆ ਗਈ ਹੈ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਭਾਰਤੀ ਸਰਹੱਦ ਉਪਰੋਂ ਫੌਜ ਨੂੰ ਹਟਾ ਕੇ ਆਰ ਐਸ ਐਸ ਵਰਕਰਾਂ ਨੂੰ ਲਗਾ ਦੇਣ|
ਉਹਨਾਂ ਕਿਹਾ ਕਿ ਕਾਂਗਰਸ ਭਾਰਤੀ ਫੌਜ ਦਾ ਬਹੁਤ ਮਾਣ ਸਤਿਕਾਰ ਕਰਦੀ ਹੈ ਅਤੇ ਉਸਦਾ ਮਨੋਬਲ ਡੇਗਣ ਵਾਲਿਆਂ ਦਾ ਵਿਰੋਧ ਕਰਦੀ ਰਹੇਗੀ|

Leave a Reply

Your email address will not be published. Required fields are marked *