ਭਾਰਤੀ ਫੌਜ ਦੀ ਆਲੋਚਨਾ ਕਰਨ ਦੇ ਦੋਸ਼ ਵਿਚ ਆਜ਼ਮ ਵਿਰੁੱਧ ਮੁਕੱਦਮਾ ਦਰਜ

ਰਾਮਪੁਰ, 1 ਜੁਲਾਈ (ਸ.ਬ.) ਫੌਜ ਦੇ ਖਿਲਾਫ ਗਲਤ ਬਿਆਨ ਦੇਣ ਦੇ ਦੋਸ਼ ਵਿੱਚ ਉਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਮੁਹੰਮਦ ਆਜ਼ਮ ਖਾਂ ਦੇ ਖਿਲਾਫ ਸਿਵਲ ਲਾਈਨਜ਼ ਕੋਤਵਾਲੀ ਵਿੱਚ ਭਾਰਤੀ ਜਨਤਾ ਪਾਰਟੀ ਨੇਤਾ ਨੇ ਮੁਕੱਦਮਾ ਦਰਜ ਕਰਵਾਇਆ ਹੈ| ਯੋਗੀ ਸਰਕਾਰ ਦੇ 100 ਦਿਨ ਪੂਰੇ ਹੋਣ ਤੇ 27 ਜੂਨ ਨੂੰ ਸ਼੍ਰੀ ਖਾਂ ਤੇ ਇਕ ਸਭਾ ਵਿੱਚ ਫੌਜ ਨੂੰ ਲੈ ਕੇ ਕਥਿਤ ਤੌਰ ਤੇ ਗਲਤ ਬਿਆਨ ਦੇਣ ਦਾ ਦੋਸ਼ ਹੈ| ਸ਼੍ਰੀ ਖਾਂ ਦੇ ਬਿਆਨ ਤੋਂ ਨਾਰਾਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਹਿੰਦੂ ਸੰਗਠਨਾਂ ਦੇ      ਨੇਤਾ ਉਨ੍ਹਾਂ ਦੇ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ|
ਬੀਤੀ ਸ਼ਾਮ ਭਾਜਪਾ ਦੇ ਸਾਬਕਾ ਮੰਤਰੀ ਸ਼ਿਵ ਬਹਾਦਰ ਸਕਸੈਨਾ ਦੇ  ਬੇਟੇ ਅਤੇ ਲਘੁ ਉਦਯੋਗ ਭਾਰਤੀ ਦੇ ਚੇਅਰਮੈਨ ਆਕਾਸ਼ ਸਕਸੈਨਾ ਨੇ ਸਿਵਲ ਲਾਈਨਜ਼ ਕੋਤਵਾਲੀ ਵਿੱਚ ਸ਼੍ਰੀ ਖਾਂ ਦੇ ਖਿਲਾਫ ਸ਼ਿਕਾਇਤ ਦਿੱਤੀ| ਇਸ ਦੌਰਾਨ ਆਕਾਸ਼ ਸਕਸੈਨਾ ਪੁਲੀਸ ਕਮਿਸ਼ਨਰ ਡਾ. ਵਿਪਿਨ ਟਾਡਾ ਨੂੰ ਵੀ ਮਿਲੇ ਅਤੇ ਉਨ੍ਹਾਂ ਤੋਂ ਵੀ ਐਫ.ਆਈ.ਆਰ. ਕਰਵਾਉਣ ਦੀ ਅਪੀਲ ਕੀਤੀ| ਪੁਲੀਸ ਨੇ ਆਜ਼ਮ ਖਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 153ਏ ਅਤੇ 505 ਦੇ ਅਧੀਨ ਰਿਪੋਰਟ ਦਰਜ ਕਰ ਲਈ ਹੈ| ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਆਜ਼ਮ ਖਾਂ ਨੇ ਫੌਜੀਆਂ ਦਾ ਅਪਮਾਨ ਕੀਤਾ ਹੈ| ਫੌਜ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ| ਸ਼੍ਰੀ ਖਾਂ ਦਾ ਬਿਆਨ  ਫੌਜ ਦੇ ਪ੍ਰਤੀ ਅਪਮਾਨਜਨਕ ਅਤੇ ਨਫ਼ਰਤ ਭਾਵ ਰੱਖਣ ਵਾਲਾ ਹੈ| ਉਨ੍ਹਾਂ ਦੇ ਬਿਆਨ ਨਾਲ ਲੋਕਾਂ ਵਿੱਚ ਨਫ਼ਰਤ ਫੈਲ ਸਕਦੀ ਹੈ|

Leave a Reply

Your email address will not be published. Required fields are marked *