ਭਾਰਤੀ ਫੌਜ ਨੂੰ ਵੱਡੀ ਕਾਮਯਾਬੀ, 48 ਘੰਟਿਆਂ ਵਿੱਚ 5 ਪਾਕਿ ਫੌਜੀ ਢੇਰ

ਸ਼੍ਰੀਨਗਰ, 17 ਜਨਵਰੀ (ਸ.ਬ.) ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕਰ ਦਿੱਤਾ ਹੈ| ਰਿਪੋਰਟ ਮੁਤਾਬਕ ਅੱਜ ਐਲ. ਓ. ਸੀ. ਦੇ ਨੇੜੇ ਪੁੰਛ ਅਤੇ ਰਾਜੌਰੀ ਇਲਾਕੇ ਵਿੱਚ ਪਾਕਿਸਤਾਨ ਫੌਜ ਵੱਲੋਂ ਭਾਰਤੀ ਫੌਜ ਤੇ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ| ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ| ਡੀ. ਜੀ. ਐਮ. ਓ. ਮੁਤਾਬਕ ਪਿਛਲੇ 48 ਘੰਟਿਆਂ ਵਿੱਚ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ 5 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਹੈ| ਪਾਕਿਸਤਾਨੀ ਫੌਜ ਮੁਖੀ ਲਾਮ ਜ਼ਿਲੇ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਗੋਲੀਆਂ ਚਲਾ ਰਹੀ ਹੈ| ਭਾਰਤ ਵੱਲੋਂ ਇਸ ਗੋਲੀਬਾਰੀ ਵਿੱਚ ਕਿਸੇ ਹੋਰ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *