ਭਾਰਤੀ ਫੌਜ ਨੇ ਜਾਰੀ ਕੀਤੀ 12 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ

ਸ਼੍ਰੀਨਗਰ, 1 ਜੂਨ (ਸ.ਬ.) ਭਾਰਤੀ ਫੌਜ ਨੇ ਇਕ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਵਿੱਚ ਸਰਗਰਮ 12 ਮੋਸਟ ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ ਨੂੰ ਸਰਵਜਨਿਕ ਕੀਤਾ ਗਿਆ ਹੈ| ਇਸ ਸੂਚੀ ਵਿੱਚ ਲਸ਼ਕਰ ਦੇ ਕਮਾਂਡਰ ਅਬੂ ਦੁਜਾਨਾ ਅਤੇ ਬਸ਼ੀਰ ਵਾਣੀ ਵਰਗੇ ਖੂੰਖਾਰ ਅੱਤਵਾਦੀ ਸ਼ਾਮਲ ਹਨ| ਫੌਜ ਨੂੰ ਜਦੋਂ ਤੋਂ ਅੱਤਵਾਦੀਆਂ ਨਾਲ ਨਿਪਟਨ ਦੀ ਖੁੱਲ੍ਹ ਮਿਲੀ ਹੈ| ਫੌਜ ਨੇ ਘਾਟੀ ਵਿੱਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਦੇ ਤਹਿਤ ਉਸ ਨੂੰ ਲਗਾਤਾਰ ਕਾਮਯਾਬੀ ਵੀ ਮਿਲ ਰਹੀ ਹੈ| ਫੌਜ ਨੇ ਅੱਜ ਸਵੇਰੇ ਵੀ ਦੋ ਅੱਤਵਾਦੀਆਂ ਨੂੰ ਢੇਰ ਕੀਤਾ ਹੈ| ਫੌਜ ਦੇ ਨਿਸ਼ਾਨੇ ਤੇ ਹੁਣ ਵੱਡੇ ਅੱਤਵਾਦੀ ਚਿਹਰੇ ਆ ਗਏ ਹਨ| ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੱਥਰਬਾਜੀ ਅਤੇ ਹਿੰਸਕ ਮਾਹੌਲ ਦੇ ਵਿੱਚ ਫੌਜ ਇਨ੍ਹਾਂ 12 ਅੱਤਵਾਦੀਆਂ ਨੂੰ ਕਿਸ ਤਰ੍ਹਾਂ ਫੜ੍ਹਦੀ ਹੈ|

Leave a Reply

Your email address will not be published. Required fields are marked *