ਭਾਰਤੀ ਫੌਜ ਵੱਲੋਂ ਅੱਤਵਾਦੀਆਂ ਦੇ ਖਾਤਮੇ ਨਾਲ ਸਖਤ ਸੁਨੇਹਾ
ਕਸ਼ਮੀਰ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ| ਨਗਰੋਟਾ ਵਿੱਚ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਟੋਲ ਪਲਾਜੇ ਦੇ ਕੋਲ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ| ਪਾਕਿਸਤਾਨ ਅਤੇ ਉਸਦੇ ਇੱਥੋਂ ਭੇਜੇ ਗਏ ਅਤੇ ਪਾਲੇ ਗਏ ਅੱਤਵਾਦੀਆਂ ਲਈ ਭਾਰਤ ਦੀ ਕਾਰਵਾਈ ਸਾਫ ਸੁਨੇਹਾ ਹੈ ਕਿ ਭਾਰਤੀ ਸੀਮਾ ਵਿੱਚ ਵੜਣ ਦਾ ਅੰਜਾਮ ਸਿਰਫ ਮੌਤ ਹੈ| ਫੌਜ ਮੁੱਖੀ ਐਮਐਮ ਨਰਵਣੇ ਨੇ ਵੀ ਕਿਹਾ ਕਿ ਕੰਟਰੋਲ ਰੇਖਾ (ਐਲਓਸੀ) ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਜਿੰਦਾ ਨਹੀਂ ਬਚਣਗੇ ਅਤੇ ਇਸੇ ਤਰ੍ਹਾਂ ਢੇਰ ਕਰ ਦਿੱਤੇ ਜਾਣਗੇ| ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ| ਤਫਤੀਸ਼ ਨਾਲ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਇੱਛਾ ਡਿਸਟ੍ਰਿਕ ਡਿਵਲਪਮੈਂਟ ਕੌਂਸਲ (ਡੀਡੀਸੀ) ਇਲੈਕਸ਼ਨ ਅਤੇ ਪੰਚਾਇਤ ਉਪਚੋਣਾਂ ਨੂੰ ਰੋਕਣਾ ਸੀ| ਡੀਡੀਸੀ ਲਈ ਪਹਿਲੇ ਪੜਾਅ ਦੀਆਂ ਵੋਟਾਂ 28 ਨਵੰਬਰ ਨੂੰ ਹੋਣੀਆਂ ਹਨ| ਪਾਕਿਸਤਾਨ ਦਰਅਸਲ, ਕਸ਼ਮੀਰ ਵਿੱਚ ਸ਼ਾਂਤੀ ਅਤੇ ਸੌਹਾਰਦ ਦੀ ਗੱਲ ਨੂੰ ਬੇਮਾਨੀ ਸਮਝਦਾ ਹੈ| ਇਹੀ ਕਾਰਨ ਹੈ ਕਿ ਰਹਿ-ਰਹਿ ਕੇ ਕਦੇ ਸੀਮਾ ਪਾਰ ਤੋਂ ਅੱਤਵਾਦੀ ਸਾਜਿਸ਼ ਰਚਦਾ ਹੈ, ਤੇ ਕਦੇ ਜੰਗਬੰਦੀ ਦੀ ਉਲੰਘਣਾ ਕਰਕੇ ਸੀਮਾ ਉੱਤੇ ਭਾਰੀ ਗੋਲੀਬਾਰੀ ਕਰਕੇ ਨਿਰਦੋਸ਼ ਲੋਕਾਂ ਦੀ ਜਾਨ ਲੈਂਦਾ ਹੈ| ਸਰਦੀਆਂ ਦੇ ਦੌਰਾਨ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਫਿਰਾਕ ਵਿੱਚ ਰਹਿੰਦਾ ਹੈ| ਹੁਣ ਵੀ ਉਹ ਇਹੀ ਹਰਕਤ ਕਰ ਰਿਹਾ ਹੈ| ਤਿੰਨ ਦਿਨ ਪਹਿਲਾਂ ਹੀ ਦਿੱਲੀ ਵਿੱਚ ਜੈਸ਼ ਦੇ ਦੋ ਅੱਤਵਾਦੀ ਫੜੇ ਗਏ ਸਨ| ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ| ਦੋਵਾਂ ਦੇ ਕੋਲੋਂ ਕੁੱਝ ਦਸਤਾਵੇਜ਼ ਅਤੇ ਵਿਸਫੋਟਕ ਬਰਾਮਦ ਹੋਏ ਸਨ| ਗ੍ਰਿਫਤਾਰ ਕੀਤੇ ਗਏ ਦੋਵੇਂ ਅੱਤਵਾਦੀ ਸੰਗਠਨ ਜੈਸ਼-ਏ ਮੋਹੰਮਦ- ਨਾਲ ਜੁੜੇ ਦੱਸੇ ਗਏ ਸਨ| 6 ਨਵੰਬਰ ਨੂੰ ਵੀ ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਪੰਪੋਰ ਇਲਾਕੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਦਾ ਮੁਕਾਬਲਾ ਹੋਇਆ ਸੀ| ਇਸ ਵਿੱਚ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਗਿਆ ਸੀ, ਉੱਥੇ ਹੀ ਇੱਕ ਨੇ ਆਤਮ ਸਮਰਪਣ ਕਰ ਦਿੱਤਾ ਸੀ| ਸੁਭਾਵਿਕ ਰੂਪ ਨਾਲ ਭਾਰਤ ਨੂੰ ਆਪਣੀਆਂ ਤਿਆਰੀਆਂ ਨੂੰ ਮਜਬੂਤ ਰੱਖਣਾ ਪਵੇਗਾ| ਫੌਜੀ ਠਿਕਾਣਿਆਂ ਦੀ ਸੁਰੱਖਿਆ ਵੀ ਦਰੁਸਤ ਰੱਖਣੀ ਪਵੇਗੀ| ਖੁਫੀਆ ਤੰਤਰ ਨੂੰ ਮਜਬੂਰ ਕਰਨਾ ਪਵੇਗਾ ਅਤੇ ਬੁਨਿਆਦੀ ਢਾਂਚਾ, ਕੈਂਪ/ਘੇਰੇ ਦੀ ਸੁਰੱਖਿਆ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਪਵੇਗਾ| ਸੁਰੱਖਿਆ ਦਸਤਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਹਿਲਾਂ ਹੋਏ ਅੱਤਵਾਦੀ ਹਮਲੇ ਕਿਸ ਤਰ੍ਹਾਂ ਦੀ ਲਾਪਰਵਾਹੀ ਦੇ ਕਾਰਨ ਹੋਏ| ਫੌਜ, ਜੰਮੂ-ਕਸ਼ਮੀਰ ਪੁਲੀਸ ਅਤੇ ਅਰਧਸੈਨਿਕ ਬਲਾਂ ਨੇ ਜਿਸ ਤਰ੍ਹਾਂ ਦਾ ਤਾਲਮੇਲ ਇਸ ਆਪਰੇਸ਼ਨ ਵਿੱਚ ਵਿਖਾਇਆ ਹੈ, ਉਹ ਕਾਬਿਲੇਤਾਰੀਫ ਹੈ| ਅਜਿਹਾ ਹੀ ਤਾਲਮੇਲ ਬਣਾ ਕੇ ਰੱਖਣਾ ਪਵੇਗਾ|
ਨੀਰਜ ਚੋਪੜਾ