ਭਾਰਤੀ ਬੈਡਮਿੰਟਨ ਬਰਾਂਡ ‘ਟਰਾਂਸਫਾਰਮ’ ਦੇ ਬਰਾਂਡ ਅੰੰਬੈਸਡਰ ਬਣੇ ਚੇਤਨ ਆਨੰਦ


ਨਵੀਂ ਦਿੱਲੀ, 7 ਅਕਤੂਬਰ (ਸ.ਬ.) ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਸ਼ਟਲਰ ਚੇਤਨ ਆਨੰਦ ਨੂੰ ਭਾਰਤ ਦੇ ਪਹਿਲੇ ਬੈਡਮਿੰਟਨ ਬਰਾਂਡ ‘ਟਰਾਂਸਫਾਰਮ’ ਨੇ ਆਪਣਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ| ਇਸ ਬਰਾਂਡ ਨੂੰ ਅੱਜ ਵਰਚੁਅਲ ਰੂਪ ਨਾਲ ਸ਼ੁਰੂ ਕੀਤਾ ਗਿਆ|
ਵਿਸ਼ਵ ਦੇ ਸਾਬਕਾ ਨੰਬਰ 10 ਖਿਡਾਰੀ ਅਤੇ 2006 ਮੈਲਬੌਰਨ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਏਕਲ ਦੇ ਕਾਂਸੀ ਤਮਗਾ ਜੇਤੂ ਆਨੰਦ ਨੂੰ ਹੈਦਰਾਬਾਦ ਵਿਚ ਉਨ੍ਹਾਂ ਦੀ ਅਕਾਦਮੀ ਨੂੰ ਇਸ ਘਰੇਲੂ ਉਪਕਰਨ ਨਿਰਮਾਤਾ ਕੰਪਨੀ ਨੇ ਆਪਣੇ ਨਾਲ ਜੋੜਿਆ ਹੈ| ਅਰਜੁਨ ਪੁਰਸਕਾਰ ਜੇਤੂ ਆਨੰਦ ਨੇ ਕਿਹਾ ਕਿ ਪਹਿਲੇ ਭਾਰਤੀ ਬੈਡਮਿੰਟਨ ਬਰਾਂਡ ਨਾਲ ਜੁੜਨਾ ਸ਼ਾਨਦਾਰ ਅਹਿਸਾਸ ਹੈ| ਉਨ੍ਹਾਂ ਖੁਦ ਟਰਾਸਫਾਰਮ ਦੇ ਰੈਕੇਟ ਦੀ ਵਰਤੋਂ ਕੀਤੀ ਹੈ ਅਤੇ ਉਹ ਬਹੁਤ ਚੰਗੇ ਪੱਧਰ ਦੇ ਹਨ| ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਟਰਾਂਸਫਾਰਮ ਭਾਰਤੀ ਬੈਡਮਿੰਟਨ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ|

Leave a Reply

Your email address will not be published. Required fields are marked *