ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾਈ ਨੌਸੈਨਾ ਨੇ ਕੀਤਾ ਗ੍ਰਿਫਤਾਰ

ਕੋਲੰਬੋ, 6 ਜੁਲਾਈ (ਸ.ਬ.) ਸ਼੍ਰੀ ਲੰਕਾ ਦੇ ਨੌਸੈਨਿਕਾਂ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਮੱਛੀ ਫੜਨ ਦੇ ਦੋਸ਼ ਵਿੱਚ ਅੱਠ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ| ਇਹ ਘਟਨਾ ਬੀਤੀ ਦੇਰ ਰਾਤ ਹੋਈ| ਮੱਛੀ ਪਾਲਨ ਵਿਭਾਗ ਦੇ ਸਹਾਇਕ ਨਿਦੇਸ਼ਕ ਚੰਦਰਸ਼ੇਖਰ ਨੇ ਦੱਸਿਆ ਕਿ ਪੁਡੁਕੋਟੱਈ ਜ਼ਿਲ੍ਹੇ ਦੇ ਮਛੇਰਿਆਂ ਦੀਆਂ ਦੋ ਕਿਸ਼ਤਆਂ ਨੂੰ ਵੀ ਸ਼੍ਰੀਲੰਕਾਈ ਨੌਸੈਨਿਕਾਂ ਨੇ ਜਬਤ ਕਰ ਲਿਆ ਹੈ| ਉਨ੍ਹਾਂ ਨੇ ਦੱਸਿਆ ਕਿ ਸਾਰੇ ਮਛੇਰਿਆਂ ਨੂੰ ਕਾਗੇਸਨਥੁਰਈ ਲੈ ਜਾਇਆ ਗਿਆ ਹੈ| ਚੰਦਰਸ਼ੇਖਰ ਨੇ ਦੱਸਿਆ ਕਿ ਇਕ ਹੋਰ ਘਟਨਾ ਵਿੱਚ ਨੇਦੂਨਤੀਵੂ ਤੱਟ ਤੇ ਇਕ ਕਿਸ਼ਤੀ ਡੁੱਬ ਗਈ ਅਤੇ ਇਸ ਵਿੱਚ ਸਵਾਰ ਚਾਰ ਮਛੇਰਿਆਂ ਨੂੰ ਇਕ ਹੋਰ ਕਿਸ਼ਤੀ ਵਿੱਚ ਸਵਾਰ ਮਛੇਰਿਆਂ ਨੇ ਬਚਾਇਆ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ ਤੱਟ ਉਤੇ ਲੈ ਆਏ|

Leave a Reply

Your email address will not be published. Required fields are marked *