ਭਾਰਤੀ ਮੂਲ ਦਾ ਡਾਕਟਰ ਗ੍ਰਿਫਤਾਰ

ਫਿਲਾਡੈਲਫੀਆ, 17 ਨਵੰਬਰ (ਸ.ਬ.) ਅਮਰੀਕਾ ਦੇ ਸੂਬੇ ਪੇਨਸਿਲਵੇਨੀਆ ਦੇ ਟਾਊਨ ਅਪਰ ਡਰਬੀ ਵਿੱਚ ਲੋਗ ਲਾਈਨ ਨਾਂ ਦੇ ਮੈਡੀਕਲ ਸੈਂਟਰ ਚਲਾ ਰਹੇ ਡਾ. ਬ੍ਰਿਜ ਸ੍ਰੀਵਾਸਤਵ (82) ਨੂੰ ਦੋ ਮਰੀਜ਼ ਔਰਤਾਂ ਨਾਲ ਛੇੜ-ਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ| ਇਕ ਦਿਨ ਵਿੱਚ ਹੀ ਵੱਖ-ਵੱਖ ਸਮੇਂ ਤੇ ਉਸ ਨੇ ਔਰਤਾਂ ਦਾ ਚੈਕਅਪ ਕਰਨ ਦੇ ਬਹਾਨੇ ਉਨ੍ਹਾਂ ਨਾਲ ਛੇੜ-ਛਾੜ ਕੀਤੀ| ਉਨ੍ਹਾਂ ਦਾ ਨਾਂ ਜਨਤਕ ਨਹੀਂ ਕੀਤਾ ਗਿਆ| ਇਨ੍ਹਾਂ ਦੀ ਉਮਰ 25 ਅਤੇ 52 ਸਾਲ ਹੈ| ਚੈਕਅਪ ਦੌਰਾਨ ਡਾਕਟਰ ਨੇ ਕਲੀਨਿਕ ਵਿੱਚ ਔਰਤਾਂ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਇਕ ਔਰਤ ਨੇ ਮੁਸ਼ਕਿਲ ਨਾਲ ਬਚ ਕੇ ਪੁਲੀਸ ਨੂੰ ਫੋਨ ਕਰ ਦਿੱਤਾ| ਪੁਲੀਸ ਨੇ ਉਨ੍ਹਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕਰਕੇ ਦੋਸ਼ੀ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ |

Leave a Reply

Your email address will not be published. Required fields are marked *