ਭਾਰਤੀ ਮੂਲ ਦੀ ਗੀਤਾਂਜਲੀ ਬਣੀ ਟਾਈਮ ਮੈਗਜ਼ੀਨ ਦੀ ਪਹਿਲੀ ‘ਕਿਡ ਆਫ ਦੀ ਯੀਅਰ’


ਵਾਸ਼ਿੰਗਟਨ, 4 ਦਸੰਬਰ (ਸ.ਬ.) ਮਸ਼ਹੂਰ ਟਾਈਮ ਮੈਗਜ਼ੀਨ ਨੇ ਪਹਿਲੀ ਵਾਰ ‘ਕਿਡ ਆਫ ਦੀ ਯੀਅਰ 2020’ ਦਾ ਖਿਤਾਬ 15 ਸਾਲਾ ਭਾਰਤੀ-ਅਮਰੀਕੀ ਗੀਤਾਂਜਲੀ ਰਾਓ ਨੂੰ ਦਿੱਤਾ ਹੈ| ਉਹ ਟਾਈਮ ਮੈਗਜ਼ੀਨ ਤੇ ਥਾਂ ਪਾਉਣ ਵਾਲੀ ਪਹਿਲੀ ਬੱਚੀ ਹੈ| ਗੀਤਾਂਜਲੀ ਨੇ ਕਈ ਸ਼ਾਨਦਾਰ ਖੋਜਾਂ ਕੀਤੀਆਂ ਹਨ| ਟਾਈਮ ਮੈਗਜ਼ੀਨ ਨੇ ਪਹਿਲੀ ਵਾਰ ‘ਕਿਡ ਆਫ ਦੀ ਯੀਅਰ 2020’ ਲਈ ਨਾਮਜ਼ਦਗੀਆਂ ਮੰਗੀਆਂ ਸਨ| ਇਸ ਦੇ ਲਈ ਕਰੀਬ 5 ਹਜ਼ਾਰ ਨਾਮ ਚੁਣੇ ਗਏ ਸਨ ਜਿਹਨਾਂ ਵਿਚੋਂ ਗੀਤਾਂਜਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ|
‘ਕਿਡ ਆਫ ਦੀ ਯੀਅਰ 2020’ ਚੁਣੀ ਗਈ ਗੀਤਾਂਜਲੀ ਦਾ ਟਾਈਮ ਮੈਗਜ਼ੀਨ ਦੇ ਲਈ ਇੰਟਰਵਿਊ ਹਾਲੀਵੁਡ ਦੀ ਮਸ਼ਹੂਰ ਅਦਾਕਾਰ ਐਂਜਲੀਨਾ ਓਲੀ ਨੇ ਲਿਆ| ਇਕ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਗੀਤਾਂਜਲੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਅਜਿਹਾ ਮਹੱਤਵਪੂਰਨ ਪਲ ਨਹੀਂ ਸੀ| ਉਹ ਸਿਰਫ ਹਮੇਸ਼ਾ ਦੂਜਿਆਂ ਦੇ ਚਿਹਰੇ ਤੇ ਖੁਸ਼ੀ ਦੇਖਣਾ ਪਸੰਦ ਕਰਦੀ ਸੀ| ਉਸ ਨੇ ਕਿਹਾ ਕਿ ਮੇਰਾ ਹਰੇਕ ਦਿਨ ਦਾ ਟੀਚਾ ਇਹੀ ਰਹਿੰਦਾ ਸੀ ਕਿ ਅੱਜ ਕਿਸ ਦੇ ਚਿਹਰੇ ਦੇ ਖੁਸ਼ੀ ਦੇਖਾਂ| ਜਦੋਂ ਮੈਂ ਦੂਜੀ ਜਾਂ ਤੀਜੀ ਜਮਾਤ ਵਿਚ ਸੀ ਤਾਂ ਮੈਂ ਸੋਚਿਆ ਸੀ ਕਿ ਕਿਵੇਂ ਅਸੀਂ ਸਾਇੰਸ ਰਾਹੀਂ ਸਮਾਜ ਵਿਚ ਤਬਦੀਲੀ ਲਿਆ ਸਕਦੇ ਹਾਂ| ਮੈਂ 10 ਸਾਲ ਦੀ ਸੀ, ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਕਾਰਬਨ ਨੈਨੋਟਿਊਬ ਸੈਂਸਰ ਤਕਨਾਲੋਜੀ ਤੇ ਰਿਸਰਚ ਕਰਨਾ ਚਾਹੁੰਦੀ ਹਾਂ| 
ਗੀਤਾਂਜਲੀ ਰਾਓ ਨੇ ਇਕ ਅਜਿਹਾ ਸੈਂਸਰ ਬਣਾਇਆ ਹੈ ਜੋ ਪਾਣੀ ਨਾਲ ਲੈਡ ਮਤਲਬ ਸੀਸੇ ਦੀ ਮਾਤਰਾ ਦਾ ਸਕਿੰਟ ਵਿਚ ਪਤਾ ਲਗਾਉਂਦਾ ਹੈ| ਇਸ ਦਾ ਨਾਮ ਉਸ ਨੇ ‘ਟੇਥਿਸ’ ਦਿੱਤਾ ਹੈ| ਇਹ ਡਿਵਾਈਸ ਇਕ ਮੋਬਾਇਲ ਦੀ ਤਰ੍ਹਾਂ ਦਿਖਦਾ ਹੈ| ਉਸ ਵੱਲੋਂ ਬਣਾਇਆ ਗਿਆ ਡਿਵਾਇਸ ਮਾਰਕੀਟ ਵਿਚ ਮੌਜੂਦ ਮਹਿੰਗੇ ਡਿਵਾਇਸਾਂ ਦੇ ਮੁਕਾਬਲੇ ਕਈ ਗੁਣਾ ਸਸਤਾ ਹੈ| ਇਸਤੋਂ ਇਲਾਵਾ ਗੀਤਾਂਜਲੀ ਨੇ ਇਕ ਸਾਇਬਰ ਬੁਲਿੰਗ ਨੂੰ ਲੈ ਕੇ ਐਪ ਬਣਾਈ ਹੈ ਜਿਸਦੇ ਲਈ ਉਸਨੂੰ 2019 ਵਿੱਚ ਫੋਰਬਜ਼ ਮੈਗਜ਼ੀਨ ਨੇ ’30 ਅੰਡਰ 30′ ਯੰਗ ਇਨੋਵੇਟਰਸ ਦੀ ਸੂਚੀ ਵਿਚ ਵੀ ਸਥਾਨ ਦਿੱਤਾ ਹੈ| ਗੀਤਾਂਜਲੀ ਨੇ ਹਾਲ ਹੀ ਵਿਚ ਅਮਰੀਕਾ ਦਾ ਟੌਪ ਯੰਗ ਸਾਈਂਟਿਸਟ ਐਵਾਰਡ ਵੀ ਆਪਣੇ ਨਾਮ ਕੀਤਾ ਸੀ|

Leave a Reply

Your email address will not be published. Required fields are marked *