ਭਾਰਤੀ ਮੂਲ ਦੇ ਉਦਯੋਗਪਤੀ ਨੂੰ ‘ਕੁਈਨਜ਼ ਅਵਾਰਡ ਫਾਰ ਇਨੋਵੇਸ਼ਨ’ ਨਾਲ ਕੀਤਾ ਗਿਆ ਸਨਮਾਨਿਤ

ਲੰਡਨ, 23 ਅਪ੍ਰੈਲ (ਸ.ਬ.) ਭਾਰਤੀ ਮੂਲ ਦੇ ਉਦਯੋਗਪਤੀ ਕਰਤਾਰ ਸਿੰਘ ਲਾਲਵਾਨੀ ਨੂੰ ‘ਕੁਈਨਜ਼ ਅਵਾਰਡ ਫਾਰ ਇਨੋਵੇਸ਼ਨ’ ਨਾਲ ਸਨਮਾਨਿਤ ਕੀਤਾ ਗਿਆ ਹੈ| ਉਹ ਪਹਿਲੇ ਅਜਿਹੇ ਉਦਯੋਗਪਤੀ ਹਨ, ਜਿਨ੍ਹਾਂ ਨੂੰ ਇਹ ਸਨਮਾਨ ਦੂਜੀ ਵਾਰ ਮਿਲਿਆ ਹੈ| ਇਸ ਤੋਂ ਪਹਿਲਾਂ ਉਨ੍ਹਾਂ ਨੂੰ 2013 ਵਿੱਚ ਇਹ ਦਿੱਤਾ ਗਿਆ ਹੈ| ਲਾਲਵਾਨੀ ਨੇ 1971 ਵਿੱਚ ਫਰਮ ਦੀ ਸ਼ੁਰੂਆਤ ਕੀਤੀ ਸੀ| ਪਰਫੈਕਟਲ ਬਿਊਟੀ ਵਿਟਾਮਿਨਜ਼ ਰੇਂਜ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ| ਸੂਤਰਾਂ ਦਾ ਕਹਿਣਾ ਹੈ ਕਿ ਵਿਟਾਮਿਨਜ਼ ਕੰਪਨੀ ਨੂੰ ਦੂਜੀ ਵਾਰ ਪੁਰਸਕਾਰ ਮਿਲਣਾ ਬਹੁਤ ਹੈਰਾਨੀ ਵਾਲੀ ਗੱਲ ਹੈ| 2013 ਵਿੱਚ ਉਨ੍ਹਾਂ ਨੂੰ ਪ੍ਰੋਗਾਨਕੇਅਰ ਵਿਟਾਮਿਨਜ਼ ਉਤੇ ਸ਼ੋਧ ਲਈ ਪੁਰਸਕਾਰ ਮਿਲਿਆ ਸੀ| ਲਾਲਵਾਨੀ ਨੇ ਕਾਸਮੈਟਿਕ ਸਾਇੰਸ ਦੇ ਖੇਤਰ ਵਿੱਚ ਮਿਸਾਲ ਪੇਸ਼ ਕੀਤੀ ਹੈ| ਉਨ੍ਹਾਂ ਦੇ ਉਤਪਾਦਾਂ ਦੀ ਵਰਤੋ ਕਈ ਮਸ਼ਹੂਰ ਲੋਕ ਵੀ ਵਰਤਦੇ ਹਨ|
ਪਰਫੈਕਟਲ ਦੇ ਟਰਾਇਲ ਵਿੱਚ ਦੇਖਿਆ ਗਿਆ ਹੈ ਕਿ ਕੰਪਨੀ ਵਿੱਚ ਬਣੇ ਉਤਪਾਦਨ ਕੜਾਕੇ ਦੀ ਠੰਡ ਦਾ ਚਮੜੀ ਤੇ ਪ੍ਰਭਾਵ ਨਹੀਂ ਪੈਣ ਦਿੰਦੇ| ਉਮਰ ਵਿੱਚ ਵਾਧੇ ਵਾਲੇ ਨਿਸ਼ਾਨਾਂ ਨੂੰ ਇਹ ਚਿਹਰੇ ਤੇ ਨਹੀਂ ਆਉਣ ਦਿੰਦੇ| ਫਰੈਂਚ-ਕੋਮਟ ਵਿਵੀ ਨੇ ਲਾਲਵਾਨੀ ਨੂੰ ਪ੍ਰੋਫੈਸਰਸ਼ਿਪ ਨਾਲ ਵੀ ਸਨਮਾਨਤ ਕੀਤਾ ਹੈ| ਲਾਲਵਾਨੀ ਦਾ ਕਹਿਣਾ ਹੈ ਕਿ ਇਹ ਪੁਰਸਕਾਰ ਦੂਜੀ ਵਾਰ ਮਿਲਣ ਨਾਲ ਉਹ ਬਹੁਤ ਖੁਸ਼ ਹੈ|

Leave a Reply

Your email address will not be published. Required fields are marked *