ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੇ ਆਸਟਰੇਲੀਆ ਵਿੱਚ ਪ੍ਰਾਪਤ ਕੀਤਾ ਸਨਮਾਨ

ਮੈਲਬੌਰਨ, 27 ਜਨਵਰੀ (ਸ.ਬ.) ਆਸਟਰੇਲੀਆ ਵਿੱਚ ਵੱਸਦੇ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਇਸ ਸਾਲ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਨਵਾਜ਼ਿਆ ਗਿਆ ਹੈ| ਇਹ ਸਨਮਾਨ ਇਨ੍ਹਾਂ ਭਾਰਤੀਆਂ ਵਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ    ਵਿਸ਼ੇਸ਼ ਯੋਗਦਾਨ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀ ਗਈ ਨਿਸ਼ਕਾਮ ਸੇਵਾ ਲਈ ਦਿੱਤਾ ਗਿਆ ਹੈ| ਸਿਡਨੀ ਦੇ ਰਹਿਣ ਵਾਲੇ ਡਾਕਟਰ ਪੁਰੂਸ਼ੋਤਮ ਸਾਵਰੀਕਰ ਨੂੰ ਸਾਲ 2017 ਲਈ ‘ਆਰਡਰ ਆਫ ਆਸਟਰੇਲੀਆ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ| ਇਸ ਦਾ ਐਲਾਨ ਆਸਟਰੇਲੀਆ ਦਿਵਸ ਮੌਕੇ ਜਨਰਲ ਡਿਵੀਜ਼ਨ ਸ਼੍ਰੇਣੀ ਵਿੱਚ ਕੀਤਾ ਗਿਆ ਸੀ| ਉਨ੍ਹਾਂ ਨੂੰ ਇਹ ਸਨਮਾਨ ਮੈਡੀਕਲ ਖੇਤਰ ਵਿੱਚ ਉਨ੍ਹਾਂ ਦੀ ਸੇਵਾ ਅਤੇ ਭਾਰਤੀ ਭਾਈਚਾਰੇ ਲਈ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਗਿਆ ਹੈ| ਸਾਵਰੀਕਰ ‘ਆਸਟਰੇਲੀਅਨ ਇੰਡੀਅਨ ਮੈਡੀਕਲ ਗ੍ਰੈਜੂਏਟਸ ਐਸੋਸੀਏਸ਼ਨ’ ਦੇ ਸਾਬਕਾ ਪ੍ਰਧਾਨ ਹਨ ਅਤੇ ਭਾਈਚਾਰਕ ਰੇਡੀਓ ‘ਆਕਾਸ਼ਵਾਣੀ ਸਿਡਨੀ’ ਦੇ ਸੰਸਥਾਪਕ ਹਨ|
ਉੱਥੇ ਹੀ ਮਾਖਨ ਸਿੰਘ ਖਾਨਗੁਰੇ ਅਜਿਹੇ ਦੂਜੇ ਭਾਰਤੀ ਹਨ, ਜਿਨ੍ਹਾਂ ਨੇ ਦੇਸ਼ ਦਾ ਸਰਵਉਚ ਸਨਮਾਨ ਹਾਸਲ ਕੀਤਾ ਹੈ| ਪਰਥ ਵਿੱਚ ਰਹਿਣ ਵਾਲੇ ਖਾਨਗੁਰੇ ਨੂੰ ਇਹ ਪੁਰਸਕਾਰ ਨਿਊਰੋ                   ਰੇਡੀਓਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਈਆਂ ਜ਼ਿਕਰਯੋਗ ਸੇਵਾਵਾਂ ਲਈ ਦਿੱਤਾ ਗਿਆ ਹੈ| ਪਰਮਾਣੂੰ ਮੈਡੀਸਨ ਮਾਹਿਰ ਅਤੇ ਖੋਜਕਰਤਾ ਵਿਜੈ ਕੁਮਾਰ ਨੂੰ ਪਰਮਾਣੂੰ ਇਲਾਜ ਅਤੇ ਜੀਵ ਵਿਗਿਆਨ ਦੇ ਖੇਤਰ ਵਿੱਚ ਖੋਜ ਅਤੇ ਪੇਸ਼ੇਵਰ ਸੰਗਠਨਾਂ ਤੇ ਭਾਈਚਾਰੇ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ| ਕੁਮਾਰ ਸਿਡਨੀ ਤਮਿਲ ਸੰਗਮ ਐਸੋਸੀਏਸ਼ਨ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਨੂੰ ਸਾਲ 2007 ਅਤੇ 2014 ‘ਚ ‘ਆਸਟਰੇਲੀਆ ਨਿਊਕਲੀਅਰ ਸਾਇੰਸ ਐਂਡ ਤਕਨਾਲੋਜੀ ਆਰਗੇਨਾਈਜੇਸ਼ਨ’ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ|
ਆਸਟਰੇਲੀਆ ਦੇ ਸ਼ਹਿਰ ਡਾਰਵਿਨ ਦੇ ਰਹਿਣ ਵਾਲੇ ਤਜਿੰਦਰ ਪਾਲ ਸਿੰਘ ਨੂੰ ‘ਆਸਟਰੇਲੀਅਨ ਆਫ ਦ ਈਅਰ ਲੋਕਲ ਹੀਰੋ’ ਪੁਰਸਕਾਰ ਸ਼੍ਰੇਣੀ ਦੀ ਆਖਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ| ਤਜਿੰਦਰ ਵਲੋਂ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਜਾਂਦੀ ਹੈ| ਉਨ੍ਹਾਂ ਵਲੋਂ       ਹਰੇਕ ਮਹੀਨੇ ਦੇ ਆਖਰੀ ਐਤਵਾਰ ਨੂੰ ਸ਼ਹਿਰ ਵਿੱਚ ਭੁੱਖੇ ਅਤੇ ਬੇਸਹਾਰਾ ਲੋਕਾਂ ਨੂੰ ਮੁਫਤ ਭੋਜਨ ਖੁਆਇਆ ਜਾਂਦਾ ਹੈ|

Leave a Reply

Your email address will not be published. Required fields are marked *