ਭਾਰਤੀ ਮੂਲ ਦੇ ਨਾਗਰਿਕ ਲਿਓ ਵਰਾਡਕਰ ਬਣ ਸਕਦੇ ਹਨ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਆਇਰਲੈਂਡ, 23 ਫਰਵਰੀ (ਸ.ਬ.) ਭਾਰਤੀ ਮੂਲ ਦੇ ਨਾਗਰਿਕ ਲਿਓ ਵਰਾਡਕਰ ਆਇਰਲੈਂਡ ਦੇ      ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ| ਵਰਾਡਕਰ ਖੁੱਲ੍ਹੇ ਤੌਰ ਤੇ ਇਕ ਗੇਅ ਹਨ ਅਤੇ ਫਿਲਹਾਲ ਆਇਰਲੈਂਡ ਦੇ ਮੰਤਰੀ ਹਨ| ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਵਰਾਡਕਰ ਬਹੁਤ ਅੱਗੇ ਨਜ਼ਰ ਆ ਰਹੇ ਹਨ| ਉਹ ‘ਫਾਈਨ ਗੇਲ ਪਾਰਟੀ’ ਦੇ ਨੇਤਾ ਹਨ ਅਤੇ ਸਮਾਜਿਕ ਸੁਰੱਖਿਆ ਦਫਤਰ ਸੰਭਾਲ ਰਹੇ ਹਨ| ਵਰਾਡਕਰ ਦੇ ਪਿਤਾ ਭਾਰਤੀ ਹਨ ਜਦੋਂਕਿ ਉਨ੍ਹਾਂ ਦੀ ਮਾਂ ਆਇਰਸ਼(ਆਇਰਲੈਂਡ ਵਾਸੀ) ਹੈ|
ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਐਂਡਾ ਕੇਨੀ ਮਾਰਚ ਵਿੱਚ ਅਮਰੀਕੀ ਦੌਰੇ ਮਗਰੋਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ| ਹਾਲ ਹੀ ਵਿੱਚ ਕੇਨੀ ਤੇ ਗੰਭੀਰ ਦੋਸ਼ ਲੱਗੇ ਸਨ, ਜਿਸ ਨਾਲ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ| ਆਇਰਸ਼ ਪੁਲੀਸ ਨੇ ਐਂਡਾ ਕੇਨੀ ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ ਸੀ|
38 ਸਾਲਾ ਲਿਓ ਵਰਾਡਕਰ ਇਕ ਡਾਕਟਰ ਹਨ ਅਤੇ ਇਕ ਡਾਕਟਰ ਮੈਥਿਊ ਬੈਰਟ ਨਾਲ ਉਨ੍ਹਾਂ ਦੇ ਸੰਬੰਧ ਹਨ| ਲਿਓ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਆਇਰਲੈਂਡ ਚੌਥਾ ਦੇਸ਼        ਹੋਵੇਗਾ ਜਿਸ ਦਾ ਰਾਸ਼ਟਰ ਮੁਖੀ ਗੇਅ ਹੋਣਗੇ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਲਜੀਅਮ, ਆਇਸਲੈਂਡ ਅਤੇ ਲਕਜਮਬਰਗ ਦੇ ਰਾਸ਼ਟਰ ਮੁਖੀਆਂ ਨੇ ਖੁੱਲ੍ਹੇ ਤੌਰ ਤੇ ਗੇਅ ਹੋਣ ਦੀ ਗੱਲ ਸਵੀਕਾਰ ਕੀਤੀ ਹੈ|

Leave a Reply

Your email address will not be published. Required fields are marked *