ਭਾਰਤੀ ਮੂਲ ਦੇ ਵਿਅਕਤੀ ਤੇ ਅਮਰੀਕਾ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲੱਗਿਆ

ਨਿਊਯਾਰਕ, 1 ਫਰਵਰੀ (ਸ.ਬ.) ਭਾਰਤੀ ਮੂਲ ਦੇ ਇਕ 29 ਸਾਲਾ ਵਿਅਕਤੀ ਅਤੇ ਇਕ ਹੋਰ ਵਿਅਕਤੀ ਤੇ ਅਮਰੀਕਾ ਵਿੱਚ ਫਰਜ਼ੀ ਟੈਕਸ ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ|  ਫੋਲਰਿਡਾ ਦੇ ਮਿਆਮੀ ਦੇ ਰਹਿਣ ਵਾਲੇ ਅਭਿਜੀਤ ਸਿੰਘ ਜਾਡੇਜਾ ਅਤੇ ਮਿਆਮੀ ਬੀਚ ਦੇ ਵਾਸੀ ਰਾਸ਼ੇਲ ਜੀਨ ਰੋਰਾਜੇਨ ਤੇ 12 ਸੂਤਰੀ ਦੋਸ਼ ਲਾਏ ਗਏ ਹਨ| ਇਹ              ਦੋਵੇਂ ਵਿਅਕਤੀ ਲੋਕਾਂ ਨੂੰ ਟੈਕਸ ਵਿਭਾਗ ਵਲੋਂ ਫੋਨ ਕਰ ਕੇ ਆਪਣੇ ਬੈਂਕ ਖਾਤਿਆਂ ਅਤੇ ਡੇਬਿਟ ਕਾਰਡਾਂ ਵਿੱਚ ਉਨ੍ਹਾਂ ਤੋਂ ਭੁਗਤਾਨ ਮੰਗਵਾਉਂਦੇ ਸਨ|
ਉਨ੍ਹਾਂ ਤੇ ਧੋਖਾਧੜੀ ਕਰਨ ਅਤੇ ਫਰਜ਼ੀ ਪਹਿਚਾਣ ਜ਼ਰੀਏ ਚੋਰੀ ਕਰਨ ਦੇ ਦੋਸ਼ ਲੱਗੇ ਹਨ| ਇਹ ਜਾਣਕਾਰੀ ਫਲੋਰਿਡਾ ਦੇ ਸੰਘੀ ਵਕੀਲ ਵਿਫਰੇਡੋ ਏ ਫੇਰਰ ਨੇ ਦਿੱਤੀ| ਦੋਸ਼ ਹੈ ਕਿ ਜਨਵਰੀ 2014 ਤੋਂ ਮਾਰਚ 2016 ਦਰਮਿਆਨ ਜਾਡੇਜਾ ਅਤੇ ਰੋਰਾਜੇਨ ਨੇ ਮਿਲ ਕੇ ਸਾਜਿਸ਼ ਰਚੀ ਅਤੇ ਆਈ. ਆਰ. ਐਸ. ਅਤੇ ਹੋਰ ਅਮਰੀਕੀ ਏਜੰਸੀਆਂ ਦੇ ਫਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਫੋਨ ਕੀਤੇ, ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਤੇ ਆਈ.ਆਰ.ਐਸ. ਦਾ ਪੈਸਾ ਜਾਂ ਕਰਜ਼ ਅਤੇ ਗਰਾਂਟ ਦੀ ਫੀਸ ਬਕਾਇਆ ਹੈ|
ਧਮਕੀਆਂ ਮਿਲਣ ਤੋਂ ਬਾਅਦ ਐਡੀਲੇਡ ਵਿੱਚ ਕਈ ਸਕੂਲਾਂ ਨੂੰ ਲੱਗੇ ਜਿੰਦਰੇ
ਐਡੀਲੇਡ, 1 ਫਰਵਰੀ (ਸ.ਬ.) ਧਮਕੀਆਂ ਮਿਲਣ ਤੋਂ ਬਾਅਦ ਅੱਜ ਸ਼ਹਿਰ ਦੇ ਕੁਝ ਸਕੂਲਾਂ ਨੂੰ ਬੰਦ ਕਰਾਉਣਾ ਪਿਆ| ਪੁਲੀਸ ਦਾ ਕਹਿਣਾ ਹੈ ਧਮਕੀਆਂ ਸ਼ਹਿਰ ਦੇ ਕਰੇਗਮੋਰ ਹਾਈ ਸਕੂਲ ਨੂੰ ਮਿਲੀਆਂ ਸਨ| ਇਸ ਪਿੱਛੋਂ ਸਕੂਲੀ ਪ੍ਰਸ਼ਾਸਨ ਨੇ ਇਸ ਸਕੂਲ ਨੂੰ ਬੰਦ ਕਰਾ ਦਿੱਤਾ ਅਤੇ ਨਾਲ ਹੀ ਸੰਕਟਕਾਲੀ ਅਮਲੇ ਦੇ ਮੈਂਬਰਾਂ ਨੂੰ ਸੂਚਿਤ ਕੀਤਾ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਸਾਵਧਾਨੀ ਦੇ ਤੌਰ           ਕਰੇਗਮੋਰ ਹਾਈ ਸਕੂਲ ਦੇ ਨਾਲ-ਨਾਲ ਨਜ਼ਦੀਕੀ ਸਕੂਲਾਂ ਨੂੰ ਵੀ ਬੰਦ ਕਰਾਉਣਾ ਪਿਆ| ਉਨ੍ਹਾਂ ਦੱਸਿਆ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲਤ ਹੁਣ ਕਾਬੂ ਹੇਠ ਹਨ| ਉਨ੍ਹਾਂ ਦੱਸਿਆ ਕਿ ਜਿਸ ਵੀ ਵਿਅਕਤੀ ਨੇ ਅਜਿਹਾ ਕੰਮ ਕੀਤਾ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ| ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਧਮਕੀਆਂ ਕਿਸ ਤਰ੍ਹਾਂ ਦੀਆਂ ਸਨ|

Leave a Reply

Your email address will not be published. Required fields are marked *