ਭਾਰਤੀ ਮੂਲ ਦੇ ਵਿਅਕਤੀ ਨੇ ਕੀਤਾ ਸਿੰਗਾਪੁਰ ਦੇ ਝੰਡੇ ਦਾ ਅਪਮਾਨ, ਮੰਗਣੀ ਪਈ ਮੁਆਫੀ

ਸਿੰਗਾਪੁਰ, 24 ਅਗਸਤ (ਸ.ਬ.) ਭਾਰਤੀ ਮੂਲ ਦੇ ਇਕ ਵਿਅਕਤੀ ਦੀ ਫੇਸਬੁੱਕ ਪੋਸਟ ਨੂੰ ਲੈ ਕੇ ਸਿੰਗਾਪੁਰ ਵਿਚ ਲੋਕਾਂ ਵਿਚਕਾਰ ਨਾਰਾਜ਼ਗੀ ਪੈਦਾ ਹੋ ਗਈ ਹੈ| ਇਸ ਫੇਸਬੁੱਕ ਪੋਸਟ ਵਿਚ ਇਕ ਟੀ-ਸ਼ਰਟ ਉਤੇ ਸਿੰਗਾਪੁਰ ਦਾ ਝੰਡਾ ਫਾੜ ਕੇ ਉਸ ਅੰਦਰ ਲੁਕੇ ਭਾਰਤੀ ਦੇ ਰਾਸ਼ਟਰੀ ਝੰਡੇ ਨੂੰ ਦਿਖਾਇਆ ਗਿਆ ਹੈ| ਇੱਥੇ ਭਾਰਤੀ ਭਾਈਚਾਰੇ ਦੀ ਅੱਜ ਹਫਤਵਾਰੀ ਪੱਤਰਿਕਾ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਆਜ਼ਾਦੀ ਦਿਹਾੜੇ ਤੋ ਪਹਿਲਾਂ ਦੀ ਸ਼ਾਮ 14 ਅਗਸਤ ਨੂੰ ਪਹਿਲੀ ਵਾਰ ਸੋਸ਼ਲ ਨੈਟਵਰਕਿੰਗ ਸਾਈਟ ਉਤੇ ਪਾਈ ਗਈ| ਇਸ ਨੂੰ ਵੱਡੇ ਪੱਧਰ ਉਤੇ ਉਦੋਂ ਆਨਲਾਈਨ ਸ਼ੇਅਰ ਕੀਤਾ ਗਿਆ, ਜਦੋਂ ਅਵਿਜੀਤ ਦਾਸ ਪਟਨਾਇਕ ਨੇ ਸਿੰਗਾਪੁਰ ਇੰਡੀਅਨਸ ਐਂਡ ਐਕਸਪੈਕਟਸ ਪੇਜ਼ ਉਤੇ ਇਹ ਤਸਵੀਰ ਪੋਸਟ ਕੀਤੀ| ਇਸ ਪੇਜ਼ ਨਾਲ ਲੱਗਭਗ 11,000 ਲੋਕ ਜੁੜੇ ਹੋਏ ਹਨ|
ਖਬਰ ਵਿਚ ਦੱਸਿਆ ਗਿਆ ਹੈ ਕਿ ਇਕ ਦਹਾਕੇ ਤੋਂ ਸਿੰਗਾਪੁਰ ਵਿਚ ਰਹਿ ਰਹੇ ਪਟਨਾਇਕ ਨੇ ਤਸਵੀਰ ਨਾਲ ਹਿੰਦੀ ਵਿਚ ਇਕ ਕੈਪਸ਼ਨ ਲਿਖਿਆ ਜੋ ਲੋਕਪ੍ਰਿਅ ਬਾਲੀਵੁੱਡ ਗੀਤ ‘ਫਿਰ ਵੀ ਦਿਲ ਹੈ….’ ਨਾਲ ਸਬੰਧਤ ਸੀ| ਕਈ ਨਾਗਰਿਕਾਂ ਨੇ ਇਸ ਨੂੰ ਅਪਮਾਨਜਨਕ ਦੱਸਿਆ ਕਿਉਂਕਿ ਇਸ ਵਿਚ ਹੱਥਾਂ ਨਾਲ ਸਿੰਗਾਪੁਰ ਦਾ ਝੰਡਾ ਫਾੜਦੇ ਹੋਏ ਦਿਖਾਇਆ ਗਿਆ ਹੈ| ਪੁਲੀਸ ਨੇ ਵੀ ਪੁਸ਼ਟੀ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| ਪਟਨਾਇਕ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਉਸ ਦਾ ਉਦੇਸ਼ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ| ਖਬਰ ਵਿਚ ਪਟਨਾਇਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੈਂ ਤਸਵੀਰ ਨਹੀਂ ਬਣਾਈ| ਇਸ ਨੂੰ ਪਹਿਲਾਂ ਹੀ ਵੱਡੇ ਪੱਧਰ ਉਤੇ ਸ਼ੇਅਰ ਕੀਤਾ ਜਾ ਚੁੱਕਾ ਸੀ| ਇਸ ਲਈ ਮੈਂ ਇਸ ਤਸਵੀਰ ਨੂੰ ਸ਼ੇਅਰ ਕਰ ਦਿੱਤਾ| ਉਸ ਨੇ ਕਿਹਾ ਕਿ ਮੈਂ ਸਿੰਗਾਪੁਰ ਨਾਲ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਇਸ ਦੀ ਪ੍ਰਸ਼ੰਸਾ ਕਰਦਾ ਹਾਂ| ਇਸ ਲਈ ਮੇਰਾ ਉਦੇਸ਼ ਕਦੇ ਇੰਨੀ ਪਰੇਸ਼ਾਨੀ ਪੈਦਾ ਕਰਨ ਦਾ ਨਹੀਂ ਸੀ| ਮੈਨੂੰ ਲੱਗਦਾ ਹੈ ਕਿ ਤਸਵੀਰ ਦਿਖਾਉਂਦੀ ਹੈ ਕਿ ਸਾਡਾ ਦਿਲ ਆਪਣੀ ਮਾਤਭੂਮੀ ਲਈ ਵੀ ਧੜਕਦਾ ਹੈ| ਪਟਨਾਇਕ ਦੇ ਰੁਜ਼ਗਾਰਦਾਤਾ ਡੀ.ਬੀ.ਐਸ. ਬੈਂਕ ਨੇ ਫੇਸਬੁੱਕ ਪੋਸਟ ਉਤੇ ਟਿੱਪਣੀ ਕੀਤੀ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ| ਇੱਥੇ ਦੱਸ ਦਈਏ ਕਿ ਸਿੰਗਾਪੁਰ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਝੰਡੇ ਦਾ ਅਪਮਾਨ ਨਹੀਂ ਕਰ ਸਕਦਾ| ਇਸ ਲਈ ਵੱਧ ਤੋਂ ਵੱਧ ਜੁਰਮਾਨਾ 10,000 ਸਿੰਗਾਪੁਰ ਡਾਲਰ ਹੈ|

Leave a Reply

Your email address will not be published. Required fields are marked *