ਭਾਰਤੀ ਵਪਾਰੀ ਦੇ ਕਤਲ ਦਾ ਮਾਮਲਾ : ਪੁਲੀਸ ਨੇ ਸ਼ੱਕੀ ਨੂੰ ਲਿਆ ਹਿਰਾਸਤ ਵਿੱਚ

ਬ੍ਰਿਸਬੇਨ, 21 ਜੁਲਾਈ (ਸ.ਬ.) ਬ੍ਰਿਸਬੇਨ ਵਿੱਚ ਭਾਰਤੀ ਮੂਲ ਦੇ ਵਪਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ| ਵਪਾਰੀ ਅਬਦੁਲ ਮੁਹੰਮਦ ਨੂੰ 25 ਅਕਤੂਬਰ 2017 ਵਿੱਚ ਉਸ ਦੇ ਹੀ ਘਰ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਗਈ ਸੀ | ਕੁਈਨਜ਼ਲੈਂਜਡ ਪੁਲੀਸ ਇਸ ਕਤਲ ਮਾਮਲੇ ਦੀ ਜਾਂਚ ਵਿੱਚ ਅਜੇ ਵੀ ਜੁੱਟੀ ਹੋਈ ਹੈ| ਕਤਲ ਕੀਤੇ ਗਏ ਭਾਰਤੀ ਦਾ ਨਾਂ ਅਬਦੁੱਲ ਮੁਹੰਮਦ ਹੈ| 25 ਅਕਤੂਬਰ 2017 ਦੀ ਸਵੇਰ ਨੂੰ ਮੁਹੰਮਦ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ| ਉਹ ਆਪਣੇ ਘਰ ਦੇ ਵਿਹੜੇ ਵਿਚ ਮ੍ਰਿਤਕ ਮਿਲੇ ਸਨ| ਅਬਦੁੱਲ ਬ੍ਰਿਸੇਬਨ ਵਿੱਚ ਇਕ ਰੈਸਟੋਰੈਂਟ ਚਲਾਉਂਦੇ ਸਨ ਅਤੇ ਜਿਸ ਸਮੇਂ ਮੁਹੰਮਦ ਦਾ ਕਤਲ ਕੀਤਾ ਗਿਆ, ਉਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਸੌਂ ਰਹੇ ਸਨ| ਇਸ ਸਾਲ ਜੂਨ ਮਹੀਨੇ ਪੁਲੀਸ ਨੇ ਇਕ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ ਸੀ, ਜਿਸ ਵਿੱਚ ਇਕ ਵਿਅਕਤੀ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ| ਪੁਲੀਸ ਦਾ ਮੰਨਣਾ ਹੈ ਕਿ ਮੁਹੰਮਦ ਦੇ ਕਤਲ ਦੇ ਪਿੱਛੇ ਅਣਪਛਾਤੇ ਵਿਅਕਤੀ ਦਾ ਹੱਥ ਹੋ ਸਕਦਾ ਹੈ| ਮੁਹੰਮਦ ਦੇ ਕਤਲ ਮਗਰੋਂ ਜੋ ਹਥਿਆਰ ਵਰਤਿਆ ਗਿਆ ਸੀ, ਉਸ ਨੂੰ ਲੱਭਿਆ ਜਾ ਰਿਹਾ ਹੈ|
ਪੁਲੀਸ ਦੇ ਜਾਸੂਸਾਂ ਦੀ ਸ਼ੱਕ ਦੀ ਸੂਈ ਉਸ ਦੇ ਭਰਾ ਦੇ ਪਰਿਵਾਰ ਤੇ ਗਈ| ਪੁਲੀਸ ਵਲੋਂ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ| ਪੁਲੀਸ ਨੇ ਪੀੜਤ ਮੁਹੰਮਦ ਦੇ 21 ਸਾਲਾ ਭਤੀਜੇ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਉਤੇ 14 ਦੋਸ਼ ਲਾਏ ਗਏ ਹਨ| ਦੱਸਿਆ ਜਾ ਰਿਹਾ ਹੈ ਕਿ ਉਹ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਲਈ ਸੀਰੀਆ ਦੀ ਯਾਤਰਾ ਕਰਨ ਵਾਲਾ ਸੀ| ਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਤੇ ਉਸ ਵਲੋਂ ਇਸ ਕੰਮ ਵਿੱਚ ਭਰਤੀ ਲਈ ਬੱਚਿਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਸੀ| ਪੁਲੀਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ| ਪੁਲੀਸ ਨੇ ਮੁੰਹਮਦ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 250,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *