ਭਾਰਤੀ ਵਿਅਕਤੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ  ਗ੍ਰਿਫਤਾਰ ਕੀਤਾ

ਵਾਸ਼ਿੰਗਟਨ, 15 ਜੂਨ (ਸ.ਬ.) ਅਮਰੀਕਾ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਹ ਇਕ ਭਾਰਤੀ ਹੋਟਲ ਵਿੱਚ ਖਾਣਾ ਖਾਣ ਗਿਆ ਸੀ, ਜਿੱਥੇ ਭੋਜਨ ਵਿੱਚ ਪਿਆਜ਼ ਪੈ ਜਾਣ ਕਾਰਨ ਉਹ ਨਰਾਜ਼ ਹੋ ਗਿਆ ਅਤੇ ਹਿੰਸਾ ਤੇ ਉਤਰ ਆਇਆ|
ਉਸ ਨੇ ਹੋਟਲ ਦੇ ਕਰਮਚਾਰੀਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ| ਪੁਲੀਸ ਨੇ ਆਕਲੈਂਡ ਦੇ ਆਲ ਇੰਡੀਆ ਹੋਟਲ ਵਿੱਚ ਝਗੜੇ ਮਗਰੋਂ ਯੁਬਾ ਦੇ 43 ਸਾਲਾ ਰਾਜ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ| ਇਹ ਝਗੜਾ ਉਸ ਦੇ ਆਰਡਰ ਵਿੱਚ ਪਿਆਜ਼ ਪੈ ਜਾਣ ਮਗਰੋਂ ਹੋਇਆ|
ਸ਼ਿਕਾਇਤ ਮੁਤਾਬਕ, ਸ਼ਰਮਾ ਨੇ ਹੋਟਲ ਦੇ ਮਾਲਕ ਨੂੰ ਕਿਹਾ ਕਿ ਉਹ ਉਸ ਨੂੰ ਗੋਲੀ  ਮਾਰਨ ਜਾ ਰਿਹਾ ਹੈ| ਇਸ ਦੇ ਬਾਅਦ ਉਸ ਨੇ ਆਪਣੀ ਪੈਂਟ ਉਤਾਰ ਦਿੱਤੀ ਅਤੇ ਹੋਟਲ ਮਾਲਕ ਅਤੇ ਸਟਾਫ ਨੂੰ ਬਹੁਤ ਬੁਰਾ-ਭਲਾ ਕਿਹਾ| ਇਸ ਦੇ ਬਾਅਦ ਪੁਲੀਸ ਨੂੰ ਬੁਲਾਇਆ ਗਿਆ|
ਉਹ ਨਸ਼ੇ ਵਿੱਚ ਐਨਾ ਚੂਰ ਸੀ ਕਿ ਪੁਲੀਸ ਅਧਿਕਾਰੀਆਂ ਨੂੰ ਉਸ ਨੂੰ ਪੈਟਰੋਲ ਕਾਰ ਵਿੱਚ ਬਿਠਾਉਣ ਲਈ ਬਹੁਤ ਮਿਹਨਤ ਕਰਨੀ ਪਈ| ਪੁਲੀਸ ਮੁਤਾਬਕ, ਸ਼ਰਮਾ ਨੇ ਦੱਸਿਆ ਕਿ ਉਸ ਨੇ ਬਹਿਸ ਇਸ ਲਈ ਕੀਤੀ ਕਿਉਂਕਿ ਸਟਾਫ ਨੇ ਉਸ ਦੇ ਖਾਣੇ ਵਿੱਚ ਪਿਆਜ਼ ਪਾ ਦਿੱਤਾ ਸੀ|

Leave a Reply

Your email address will not be published. Required fields are marked *