ਭਾਰਤੀ ਵਿਦਿਆਰਥੀਆਂ ਨੇ ਸਿੰਗਾਪੁਰ ਵਿੱਚ ਜਿੱਤਿਆ ਸਟਾਰਟਅੱਪ ਪੁਰਸਕਾਰ

ਸਿੰਗਾਪੁਰ, 24 ਅਗਸਤ (ਸ.ਬ.) ਮੈਡੀਕਲ ਬੀਮਾ ਦਾਅਵੇ ਦੀ ਪ੍ਰਕਿਰਿਆ ਨੂੰ ਸਵੈਚਾਲਤ (ਆਟੋਮੈਟਿਕ) ਬਣਾਉਣ ਲਈ ਆਪਣੇ ਆਈਡੀਆ ਲਈ ਸਿੰਗਾਪੁਰ ਵਿਚ 3 ਭਾਰਤੀ ਵਿਦਿਆਰਥੀਆਂ ਨੇ ਸਾਂਝੇ ਤੌਰ ਉਤੇ ਪੁਰਸਕਾਰ ਜਿੱਤਿਆ| ਇਕ ਬਿਆਨ ਵਿਚ ਦੱਸਿਆ ਗਿਆ ਕਿ ਭਾਰਤ ਦੇ ਅਕਸ਼ੈ ਗੁਪਤਾ, ਵਿਨਾਯਕ ਆਰ.ਡੀ. ਅਤੇ ਸਚਿਨ ਸੰਜੀਵ ਐਸ.ਪੀ. ਜੈਨ ਸਕੂਲ ਆਫ ਗਲੋਬਲ ਮਾਸਟਰ ਆਫ ਬਿਜ਼ਨੈਸ ਵਿਚ ਗਲੋਬਲ ਮਾਸਟਰ ਆਫ ਬਿਜ਼ਨੈਸ ਐਡਮਿਨਿਸਟ੍ਰੇਸ਼ਨ ਦੇ ਵਿਦਿਆਰਥੀ ਹਨ| ਇਨ੍ਹਾਂ ਨੇ ਸਕੂਲ ਅਤੇ ਭੁਗਤਾਨ ਲੈਣ-ਦੇਣ ਸਮੂਹ ਫਲਾਈਵਾਇਰ ਵੱਲੋਂ ਆਯੋਜਿਤ ਫਲਾਈਵਾਇਰ ਦੀ ਚੁਣੌਤੀ ਜਿੱਤੀ| ਐਸ.ਪੀ. ਜੈਨ ਨੇ ਬਿਆਨ ਵਿਚ ਕਿਹਾ ਕਿ ਤਿੰਨਾਂ ਨੂੰ ਆਪਣੇ ਪ੍ਰਾਜੈਕਟ ਲਈ 10,000 ਸਿੰਗਾਪੁਰ ਡਾਲਰ ਦਾ ਨਕਦ ਪੁਰਸਕਾਰ ਮਿਲਿਆ| ਆਮ ਤੌਰ ਉਤੇ ਬੀਮਾ ਦਾਅਵੇ ਦੀ ਮੈਨੁਅਲ ਰਹਿਣ ਵਾਲੀ ਪ੍ਰਤੀਕ੍ਰਿਆ ਨੂੰ ਸਵੈਚਾਲਤ ਕਰਨ ਨਾਲ ਮਰੀਜ਼ਾਂ ਅਤੇ ਹੈਲਥਕੇਅਰ ਪੇਸ਼ੇਵਰਾਂ ਨੂੰ ਮਦਦ ਮਿਲੇਗੀ| ਚੁਣੌਤੀ ਵਿਚ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਤੋਂ 20 ਐਂਟਰੀਆਂ ਮਿਲੀਆਂ ਸਨ|

Leave a Reply

Your email address will not be published. Required fields are marked *