ਭਾਰਤੀ ਸਰਹੱਦ ਤੇ ਤਾਇਨਾਤ ਆਪਣੇ ਫੌਜੀਆਂ ਨੂੰ ਚੀਨ ਨੇ ਕੰਬੈਟ ਸਿਸਟਮ ਨਾਲ ਕੀਤਾ ਲੈਸ

ਪੇਈਚਿੰਗ, 24 ਫਰਵਰੀ (ਸ.ਬ.) ਡੋਕਲਾਮ ਅੜਿੱਕੇ ਦੇ ਮੱਦੇਨਜ਼ਰ ਚੀਨ ਨੇ ਭਾਰਤੀ ਸਰਹੱਦ ਦੇ ਕੋਲ ਤਾਇਨਾਤ ਆਪਣੀ ਫੌਜੀ ਟੁਕੜੀ ਦੀ ਤਾਕਤ ਹੋਰ ਵਧਾ ਦਿੱਤੀ ਹੈ| ਚੀਨ ਨੇ ਭਾਰਤੀ ਸਰਹੱਦ ਤੇ ਤਾਇਨਾਤ ਪੀਪਲਜ਼ ਲਿਬਰੇਸ਼ਨ ਆਰਮੀ ਦੀ ਟੁਕੜੀ ਨੂੰ ਸ਼ਕਤੀਸ਼ਾਲੀ ਅਮਰੀਕੀ ਸਟਾਈਲ ਵਿਚ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕਰ ਦਿੱਤਾ ਹੈ| ਇਕ ਮੀਡੀਆ ਰਿਪੋਰਟ ਅਨੁਸਾਰ ਭਾਰਤੀ ਸਰਹੱਦ ਕੋਲ ਤਾਇਨਾਤ ਚੀਨੀ ਫੌਜੀਆਂ ਨੂੰ ਭਵਿੱਖ ਦੇ ‘ਇਨਫਰਮੇਟਾਈਜ਼ ਵਾਰਫੇਅਰ’ ਲਈ ਤਿਆਰ ਕੀਤਾ ਜਾ ਰਿਹਾ ਹੈ| ਇਸ ਨੂੰ ਇੰਟੀਗ੍ਰੇਟਿਡ ਇੰਡੀਵਿਜ਼ੂਅਲ ਸੋਲਜਰ ਕੰਬੈਟ ਸਿਸਟਮ ਕਿਹਾ ਜਾਂਦਾ ਹੈ|
ਜ਼ਿਕਰਯੋਗ ਹੈ ਕਿ ਚੀਨੀ ਮਿਲਟਰੀ ਵਿਚ ‘ਇਨਫਰਮੇਟਾਈਜ਼ਡ ਵਾਰਫੇਅਰ’ ਸ਼ਬਦ ਦੀ ਵਰਤੋਂ ਹਾਲੀਆ ਸਾਲਾਂ ਵਿਚ ਵਧੀ ਹੈ| ਇਸ ਦਾ ਮਤਲਬ ਜੰਗ ਦੇ ਹਾਲਾਤ ਵਿਚ ਆਈ. ਟੀ., ਡਿਜੀਟਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਜ਼ ਦੀ ਵਰਤੋਂ ਤੋਂ ਹੈ| ਚਾਈਨਾ ਸੈਂਟਰਲ ਟੈਲੀਵਿਜ਼ਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਕਮਾਨ ਦੀ ਪੀ. ਐਲ. ਏ. ਸਪੈਸ਼ਲ ਆਪ੍ਰੇਸ਼ਨ ਫੋਰਸਿਸ ਦੀ ਸ਼ਾਖਾ ‘ਸਕਾਈ ਵੁਲਫ ਕਮਾਂਡੋਜ਼’ ਨੂੰ ਕਿਊ. ਟੀ. ਐਸ.-11 ਸਿਸਟਮ ਨਾਲ ਲੈਸ ਕੀਤਾ ਗਿਆ ਹੈ|

Leave a Reply

Your email address will not be published. Required fields are marked *