ਭਾਰਤੀ ਸਿੱਖਿਆ ਮੰਤਰੀ ਪ੍ਰਜਾਪਤੀ ਚੁਣੇ ਗਏ ਐਨ. ਪੀ. ਏ. ਦੇ ਫੈਲੋ

ਵਾਸ਼ਿੰਗਟਨ, 3 ਅਕਤੂਬਰ (ਸ.ਬ.) ਭਾਰਤੀ ਸਿੱਖਿਆ ਮੰਤਰੀ ਪ੍ਰਜਾਪਤੀ ਤ੍ਰਿਵੇਦੀ (64) ਅਮਰੀਕਾ ਦੀ ਨਾਮੀ ਸੰਸਥਾ ਨੈਸ਼ਨਲ ਅਕੈਡਮੀ ਆਫ ਪਬਲਿਕ ਐਡਮਿਨੀਸਟ੍ਰੇਸ਼ਨ (ਐਨ. ਪੀ. ਏ.) ਵਿਚ ਫੈਲੋ ਦੇ ਤੌਰ ਤੇ ਚੁਣੇ ਗਏ ਹਨ| ਇਸ ਚੋਣ ਦੇ ਨਾਲ ਹੀ ਉਹ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ|
ਐਨ. ਪੀ. ਏ. ਸਾਲ 1967 ਵਿਚ ਅਮਰੀਕੀ ਕਾਂਗਰਸ ਵੱਲੋਂ ਸਥਾਪਿਤ ਇਕ ਸੁਤੰਤਰ, ਗੈਰ-ਲਾਭਕਾਰੀ ਅਤੇ ਗੈਰ-ਪਾਰਟੀ ਸੰਸਥਾ ਹੈ| ਇਸ ਦਾ ਗਠਨ ਸੰਸਥਾਵਾਂ ਨੂੰ ਪ੍ਰਭਾਵੀ, ਸਮੱਰਥ, ਜ਼ਿੰਮੇਵਾਰ ਅਤੇ ਪਾਰਦਰਸ਼ੀ ਬਣਾਉਣ ਵਿਚ ਨੇਤਾਵਾਂ ਦੀ ਮਦਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ|
ਐਨ. ਪੀ. ਏ. ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਹ ਲੋਕ ਪ੍ਰਸ਼ਾਸਨ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੇ ਮਿਲਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ| ਤ੍ਰਿਵੇਦੀ ਵਰਤਮਾਨ ਵਿਚ ਇੰਡੀਅਨ ਸਕੂਲ ਆਫ ਬਿਜਨਸ (ਆਈ. ਸੀ. ਬੀ.) ਵਿਚ ਸੀਨੀਅਰ ਫੇਲੋ ਅਤੇ ਲੋਕ-ਨੀਤੀ ਦੇ ਸਹਾਇਕ ਪ੍ਰੋਫੈਸਰ ਹਨ| ਆਈ. ਸੀ. ਬੀ. ਵਿਚ ਕੰਮ ਕਰਨ ਦੇ ਇਲਾਵਾ ਉਹ ਵਾਸ਼ਿੰਗਟਨ ਡੀ. ਸੀ. ਦੇ ਆਈ. ਬੀ. ਐਮ. ਸੈਂਟਰ ਫੌਰ ਦਾ ਬਿਜਨਸ ਆਫ ਗਵਰਮੈਂਟ ਦੇ ਮਹਿਮਾਨ ਸਾਥੀ ਅਤੇ ਹਾਰਵਰਡ ਯੂਨੀਵਰਸਿਟੀ ਦੇ ਹਾਰਵਰਡ ਕੈਨੇਡੀ ਸਕੂਲ ਆਫ ਗਵਰਮੈਂਟ ਵਿਚ ਅਰਥ ਸ਼ਾਸਤਰ ਦੇ ਵਿਜ਼ਟਿੰਗ ਪ੍ਰੋਫੈਸਰ ਹਨ| ਸਾਲ 2009 ਤੋਂ ਸਾਲ 2014 ਤੱਕ ਆਈ. ਐਸ. ਬੀ. ਵਿਚ ਨਿਯੁਕਤ ਹੋਣ ਤੋਂ ਪਹਿਲਾਂ, ਉਹ ਕੈਬਨਿਟ ਸਕੱਤਰੇਤ ਵਿਚ ਭਾਰਤ ਸਰਕਾਰ ਦੇ ਸਕੱਤਰ ਦੇ ਤੌਰ ਤੇ ਕੰਮ ਕਰਦੇ ਸਨ|
ਤ੍ਰਿਵੇਦੀ ਨੇ ਈ-ਮੇਲ ਜ਼ਰੀਏ ਬਿਆਨ ਵਿਚ ਕਿਹਾ ਕਿ ਇਹ ਨਿਸ਼ਚਿਤ ਹੀ ਹੁਣ ਤੱਕ ਮਿਲਿਆ ਵਧੀਆ ਪੇਸ਼ੇਵੇਰ ਸਨਮਾਨ ਹੈ ਅਤੇ ਮੈਂ ਇਸ ਲਈ ਸ਼ੁਕਰਗੁਜ਼ਾਰ ਹਾਂ| ਖਾਸ ਕਰ ਇਸ ਲਈ ਕਿਉਂਕਿ ਇਹ ਅਦਭੁੱਤ ਸਨਮਾਨ ਪਾਉਣ ਵਾਲਾ ਮੈਂ ਪਹਿਲਾਂ ਭਾਰਤੀ ਹਾਂ|

Leave a Reply

Your email address will not be published. Required fields are marked *