ਭਾਰਤੀ ਸੈਨਾ ਨੇ ਪੂਰਬੀ ਲੱਦਾਖ ਵਿੱਚ ਫੜੇ ਚੀਨੀ ਸੈਨਿਕ ਨੂੰ ਚੀਨ ਦੇ ਹਵਾਲੇ ਕੀਤਾ


ਬੀਜਿੰਗ, 21 ਅਕਤੂਬਰ (ਸ.ਬ.) ਭਾਰਤੀ ਸੈਨਾ ਨੇ ਪੂਰਬੀ ਲੱਦਾਖ ਵਿਚ ਫੜੇ ਗਏ ਇਕ ਚੀਨੀ ਸੈਨਿਕ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੂੰ ਸੌਂਪ ਦਿੱਤਾ| ਚੀਨੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ| ਭਾਰਤੀ ਫੌਜ ਨੇ ਸੋਮਵਾਰ ਨੂੰ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ਵਿਚ ਭਟਕ ਕੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਪਾਰ ਆਏ ਚੀਨੀ ਸੈਨਿਕ ਨੂੰ ਫੜ ਲਿਆ ਸੀ| ਇਹ ਘਟਨਾ ਅਜਿਹੇ ਸਮੇਂ ਵਿਚ ਹੋਈ, ਜਦੋਂ ਮਈ ਵਿਚ ਸ਼ੁਰੂ ਹੋਏ ਸਰਹੱਦੀ ਗਤੀਰੋਧ ਦੇ ਬਾਅਦ ਤੋਂ ਹੀ ਦੋਵੇਂ ਸੈਨਾਵਾਂ ਨੇ           ਖੇਤਰ ਵਿਚ ਸੈਨਿਕਾਂ ਦੀ ਭਾਰੀ ਤਾਇਨਾਤੀ ਕੀਤੀ ਹੋਈ ਹੈ|
ਚੀਨੀ ਰੱਖਿਆ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਚੀਨ ਅਤੇ ਭਾਰਤ ਦੇ ਵਿਚ ਸਬੰਧਤ ਸਮਝੌਤੇ ਦੇ ਮੁਤਾਬਕ, ਐਤਵਾਰ ਨੂੰ ਚੀਨ-ਭਾਰਤ ਸਰਹੱਦ ਨੇੜੇ ਗੁੰਮ ਹੋਏ ਯਾਕ ਨੂੰ ਲੱਭਣ ਵਿਚ ਸਥਾਨਕ ਚਰਵਾਹਿਆਂ ਦੀ ਮਦਦ ਕਰਦਿਆਂ ਲਾਪਤਾ ਹੋਏ ਚੀਨੀ ਪੀ.ਐਲ.ਏ. ਸੈਨਿਕ ਨੂੰ ਭਾਰਤੀ ਫੌਜ ਨੇ ਚੀਨੀ ਸਰਹੱਦ ਤੇ ਤਾਇਨਾਤ ਸੈਨਿਕਾਂ ਨੂੰ ਅੱਜ ਸਵੇਰੇ ਸੌਂਪ ਦਿੱਤਾ| 
ਭਾਰਤੀ ਸੈਨਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਫੜੇ ਗਏ ਸੈਨਿਕ ਦੀ ਪਛਾਣ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਵਿਚ ਇਕ ਕਾਰਪੋਰਲ ਬਾਂਗ ਜਾਂ ਲੌਂਗ ਦੇ ਰੂਪ ਵਿਚ ਹੋਈ ਹੈ| ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਚੁਸ਼ੁਲ-ਮੋਲਦੋ ਸਰਹੱਦ ਬਿੰਦੂ ਤੇ ਚੀਨੀ ਸੈਨਾ ਨੂੰ ਸੌਂਪ ਦਿੱਤਾ ਗਿਆ

Leave a Reply

Your email address will not be published. Required fields are marked *