ਭਾਰਤੀ ਹਵਾਈ ਫੌਜ ਦਾ ਜਗੁਆਰ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸ਼ਹੀਦ

ਕੱਛ, 5 ਜੂਨ (ਸ.ਬ.) ਗੁਜਰਾਤ ਦੇ ਕੱਛ ਵਿੱਚ ਅੱਜ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਹਵਾਈ ਫੌਜ ਦੇ ਜਗੁਆਰ ਏਅਰਕ੍ਰਾਫਟ ਨੇ ਜਾਮਨਗਰ ਲਈ ਉਡਾਨ ਭਰੀ ਸੀ| ਇਸ ਹਾਦਸੇ ਵਿੱਚ ਏਅਰ ਸੀ.ਐਮ.ਡੀ. ਸੰਜੇ ਚੌਹਾਨ ਦੀ ਮੌਤ ਹੋ ਗਈ ਹੈ| ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਦਾ ਮਲਬਾ ਕਈ ਕਿਲੋਮੀਟਰ ਤੱਕ ਖਿੱਲਰ ਗਿਆ| ਜਿਕਰਯੋਗ ਹੈ ਕਿ ਪਹਿਲਾਂਖ਼ਬਰ ਸੀ ਕਿ ਏਅਰਕ੍ਰਾਫਟ ਦਾ ਪਾਇਲਟ ਲਾਪਤਾ ਹੈ|
ਜਗੁਆਰ ਜਹਾਜ਼ ਦੁਸ਼ਮਨਾਂ ਦੇ ਕੈਂਪਾਂ ਤੇ ਨਿਸ਼ਾਨਾ ਕੱਸਣ ਲਈ ਕਾਫੀ ਮਦਦਗਾਰ ਹੁੰਦੇ ਹਨ| ਇਸ ਦੀ ਮਦਦ ਨਾਲ ਆਸਾਨੀ ਨਾਲ ਦੁਸ਼ਮਨ ਦੀ ਸਰਹੱਦ ਵਿੱਚ ਦਾਖਲ ਹੋ ਕੇ ਕੇ ਹਮਲਾ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *