ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਸ਼ਾਹਿਦ ਦਾ ਦਿਹਾਂਤ

ਨਵੀਂ ਦਿੱਲੀ, 20 ਜੁਲਾਈ (ਸ.ਬ.) ਸਾਬਕਾ ਭਾਰਤੀ ਹਾਕੀ ਕਪਤਾਨ ਮੁਹੰਮਦ ਸ਼ਾਹਿਦ ਦਾ ਲੰਬੀ ਬੀਮਾਰੀ ਦੇ ਬਾਅਦ ਗੁੜਗਾਂਵ ਦੇ         ਮੇਦਾਂਤਾ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ| ਅੱਜ ਸਵੇਰੇ ਕਰੀਬ 10 ਵਜ ਕੇ 45 ਮਿੰਟ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ| ਸ਼ਾਹਿਦ ਦੀ ਮ੍ਰਿਤਕ ਦੇਹ ਨੂੰ ਵਾਪਸ ਉਨ੍ਹਾਂ ਦੇ ਜੱਦੀ ਸ਼ਹਿਰ ਵਾਰਾਣਸੀ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ| ਉਹ 56 ਸਾਲਾਂ ਦੇ ਸਨ| ਮੁਹੰਮਦ ਸ਼ਾਹਿਦ ਨੇ ਲਗਾਤਾਰ 3 ਓਲੰਪਿਕ 1980, 1984 ਅਤੇ 1988 ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ| ਉਹ ਪਿਛਲੇ ਕੁਝ ਚਿਰਾਂ ਤੋਂ ਲੀਵਰ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸਨ|
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਆਧਾਰ ਤੇ ਪਦਮਸ਼੍ਰੀ ਨਾਲ ਵੀ ਸਨਮਾਨਤ ਕੀਤਾ ਗਿਆ| ਮਾਸਕੋ ਓਲੰਪਿਕ 1980 ਵਿਚ ਆਖਰੀ ਵਾਰ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮੁਹੰਮਦ ਸ਼ਾਹਿਦ ਸਨ| ਪਿਛਲੇ ਮਹੀਨੇ ਢਿੱਡ ਦਰਦ ਦੇ ਕਾਰਨ ਸ਼ਾਹਿਦ ਨੂੰ ਬੀ.ਐਚ.ਯੂ. ਦੇ ਸਰ ਸੁੰਦਰਲਾਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ| ਜਿੱਥੇ ਉਨ੍ਹਾਂ ਦੀ ਹਾਲਤ ਵਿਚ ਸਧਾਰ ਨਹੀਂ ਹੋਇਆ| ਇਸ ਤੋਂ ਬਾਅਦ ਉਨ੍ਹਾਂ ਨੂੰ ਗੁੜਗਾਂਵ ਦੇ ਮੇਦਾਂਤਾ ਹਸਪਤਾਲ ਵਿਚ ਰੈਫਰ ਕੀਤਾ ਗਿਆ|
ਹਾਕੀ ਦੀ ਦੁਨੀਆ ਵਿਚ ਡ੍ਰਿਬਲਿੰਗ ਦੇ ਬਾਦਸ਼ਾਹ ਕਹੇ ਜਾਣ ਵਾਲੇ ਮੁਹੰਮਦ ਸ਼ਾਹਿਦ ਦੀ ਅਗਵਾਈ ਵਿਚ ਭਾਰਤੀ ਹਾਕੀ ਟੀਮ ਨੇ 1982 ਅਤੇ 1986 ਵਿਚ ਏਸ਼ੀਆਡ ਵਿਚ ਚਾਂਦੀ ਅਤੇ ਕਾਂਸੀ ਤਮਗੇ ਜਿੱਤੇ| ਸ਼ਾਹਿਦ ਨੂੰ 1981 ਵਿਚ ਅਰਜੁਨ ਪੁਰਸਕਾਰ ਨਾਲ 1986 ਵਿਚ ਪ੍ਰਦਮਸ਼੍ਰੀ ਨਾਲ ਨਵਾਜ਼ਿਆ ਗਿਆ ਸੀ|

Leave a Reply

Your email address will not be published. Required fields are marked *