ਭਾਰਤੀ ਫ਼ੌਜ ਵੱਲੋਂ ਇੰਡੋ ਗਲੋਬਲ ਗਰੁੱਪ ਵਿਚ ਕਮਿਸ਼ਨ ਲਈ ਭਰਤੀ ਦਾ ਆਯੋਜਨ, ਟ੍ਰਾਈ ਸਿਟੀ ਦੇ 30 ਉਮੀਦਵਾਰਾਂ ਦੀ ਚੋਣ

ਐਸ ਏ ਐਸ ਨਗਰ, 8 ਦਸੰਬਰ (ਸ.ਬ.)  ਭਾਰਤੀ ਫ਼ੌਜ ਵੱਲੋਂ ਇੰਡੋ ਗਲੋਬਲ ਕਾਲਜ਼ਿਜ ਵਿਖੇ ਸੈਨਾ ਵਿਚ ਭਰਤੀ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ| ਇਸ              ਪਲੇਸਮੈਂਟ ਡਰਾਈਵ ਦਾ ਆਯੋਜਨ ਯੂਨੀਵਰਸਿਟੀ ਐਂਟਰੀ ਸਕੀਮ ਲਈ ਸੈਨਾ ਵਿਚ ਪੱਕੇ ਤੌਰ ਤੇ ਕਮਿਸ਼ਨ ਲਈ ਕੀਤਾ ਗਿਆ ਜਿਸ ਵਿਚ ਟ੍ਰਾਈ ਸਿਟੀ ਦੇ ਕਈ ਕਾਲਜਾਂ ਨੇ ਹਿੱਸਾ ਲਿਆ| ਇਸ ਭਰਤੀ ਦੀ ਅਗਵਾਈ ਸੈਨਾ ਵੱਲੋਂ ਕਮਾਂਡਿੰਗ ਅਫ਼ਸਰ ਕਰਨਲ  ਪੰਕਜ ਦੀ ਅਗਵਾਈ ਵਿਚ ਕੀਤੀ ਗਈ ਜਦ ਕਿ ਮੇਜਰ ਮੋਹਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਾਥ ਦਿੰਦੇ ਹੋਏ ਯੋਗ ਉਮੀਦਵਾਰਾਂ ਦੀ ਚੋਣ ਕੀਤੀ|  ਟ੍ਰਾਈ ਸਿਟੀ ਦੇ 350 ਦੇ ਕਰੀਬ ਵਿਦਿਆਰਥੀਆਂ ਵੱਲੋਂ ਦੇਸ਼ ਦੀ ਸੇਵਾ ਲਈ ਆਪਣਾ ਨਾਮ ਦਿੰਦੇ ਹੋਏ ਕਮਿਸ਼ਨ ਲੈਣ ਲਈ ਆਪਣੀ ਕਿਸਮਤ ਅਜ਼ਮਾਈ| ਜਿਸ ਵਿਚ 30 ਉਮੀਦਵਾਰਾਂ ਦੀ ਚੋਣ ਕੀਤੀ ਗਈ|
ਇੱਥੇ ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਐਂਟਰੀ ਸਕੀਮ ਤਹਿਤ  ਇੰਜੀਨੀਅਰਿੰਗ ਦੇ ਪ੍ਰੀ ਫਾਈਨਲ ਦੇ ਵਿਦਿਆਰਥੀ ਜੇਕਰ  ਇੰਜੀਨੀਅਰਿੰਗ ਦੀ ਡਿਗਰੀ ਅਤੇ ਕੈਂਪਸ ਇੰਟਰਵਿਊ ਪਾਸ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਿੱਧਾ ਐੱਸ ਐੱਸ ਬੀ ਦੀ ਫਾਈਨਲ ਇੰਟਰਵਿਊ ਲਈ ਚੁਣ ਲਿਆ ਜਾਂਦਾ ਹੈ| ਇਸ  ਚੋਣ ਦੌਰਾਨ ਡਾਕੂਮੈਂਟ ਚੈਕਿੰਗ,ਸਰੀਰਕ ਮਾਪ ਅਤੇ ਫਿਟਨੈਸ ਟੈੱਸਟ,ਮੈਡੀਕਲ ਚੈਕਿੰਗ, ਮੈਰਿਟ ਲਿਸਟ ਦੀ ਚੋਣ ਅਤੇ ਤਰਤੀਬ ਅਨੁਸਾਰ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ| ਇਸ ਮੌਕੇ ਭਰਤੀ ਕਰਨ ਆਏ ਕਰਨਲ ਧੀਰਜ ਨੇ ਦੱਸਿਆ ਕਿ ਫਾਈਨਲ ਚੋਣ ਹੋਣ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਨੂੰ ਦੇਹਰਾਦੂਨ ਵਿਖੇ ਮਿਲਟਰੀ ਅਕੈਡਮੀ ਵਿਚ ਇਕ ਸਾਲ ਦੀ ਟਰੇਨਿੰਗ ਦਿਤੀ ਜਾਵੇਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਮਿਸ਼ਨ ਦੇ ਦਿਤਾ ਜਾਵੇਗਾ| ਇਸ ਦੇ ਨਾਲ ਹੀ ਦੋ ਸਾਲ ਦੇ ਕਮਿਸ਼ਨ ਤੋਂ ਬਾਅਦ  ਸੀਨੀਓਰਟੀ ਦੇ ਦਿਤੀ ਜਾਵੇਗੀ|

Leave a Reply

Your email address will not be published. Required fields are marked *