ਭਾਰਤ ਅਤੇ ਅਮਰੀਕਾ ਦਾ ਇਕੱਠੇ ਮਿਲ ਕੇ ਕੰਮ ਕਰਨ ਦਾ ਮੌਕਾ ਪੀੜ੍ਹੀਆਂ ਬਾਅਦ ਆਇਆ: ਮੈਟਿਸ

ਵਾਸ਼ਿੰਗਟਨ, 4 ਅਕਤੂਬਰ (ਸ.ਬ.)  ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਅੱਜ ਕਿਹਾ ਕਿ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਨਾਲ ਇਕੱਠੇ ਮਿਲਕੇ ਕੰਮ ਕਰਨ ਦਾ ਮੌਕਾ ”ਪੀੜ੍ਹੀਆਂ ਬਾਅਦ ਆਇਆ” ਹੈ|
ਜ਼ਿਕਰਯੋਗ ਹੈ ਕਿ ਅਮਰੀਕੀ ਰੱਖਿਆ ਮੰਤਰੀ ਨੇ ਪਿਛਲੇ ਹਫ਼ਤੇ ਭਾਰਤ ਦੌਰੇ ਦੌਰਾਨ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ ਸੀ| ਮੈਟਿਸ ਨੇ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਕਿਹਾ, ”ਇਹ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਦਾ ਖੇਤਰ ਵਿਚ ਸ਼ਾਂਤੀ, ਤਰੱਕੀ ਅਤੇ ਸਥਿਰਤਾ ਦੇ ਸਾਂਝੇ ਹਿੱਤਾਂ ਦੇ ਆਧਾਰ ਉਤੇ ਇਕੱਠੇ ਮਿਲਕੇ ਕੰਮ ਕਰਨ ਦਾ ਪੀੜ੍ਹੀਆਂ ਬਾਅਦ ਆਇਆ ਮੌਕਾ ਹੈ| ਉਨ੍ਹਾਂ ਕਿਹਾ ਕਿ ਭਾਰਤ ਆਪਣੇ ਬਲਬੂਤੇ ਅੱਗੇ ਵਧ ਰਿਹਾ ਹੈ| ਉਹ ਸੰਸਾਰਿਕ ਭੂਮਿਕਾ ਨਿਭਾ ਰਿਹਾ ਹੈ| ਮੈਟਿਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ”ਪ੍ਰਧਾਨ ਮੰਤਰੀ ਦੇ ਰੂਪ ਵਿਚ ਨਰਿੰਦਰ ਮੋਦੀ ਆਪਣੇ ਲੋਕਾਂ ਦੇ ਉਚ ਜੀਵਨ ਪੱਧਰ ਅਤੇ ਦੁਨੀਆ ਵਿਚ ਵੱਡੀ ਭੂਮਿਕਾ ਨਿਭਾਉਣ ਦੇ ਵਾਸਤੇ ਦੇਸ਼ ਨੂੰ ਆਰਥਿਕ ਰੂਪ ਤੋਂ ਅੱਗੇ ਲਿਜਾ ਰਹੇ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਠੀਕ ਹੈ| ਉਨਾਂ ਕਿਹਾ ਕਿ ਅਸੀਂ ਸੁਭਾਵਿਕ ਸਾਂਝੇਦਾਰ ਹਾਂ ਅਤੇ ਅਸੀ ਇਕ-ਦੂਜੇ ਦੀ ਪ੍ਰਭੂਸੱਤਾ ਨੂੰ ਪਛਾਣਦੇ ਹਾਂ| ਅਸੀਂ ਇਕ-ਦੂਜੇ ਦਾ ਸਨਮਾਨ ਕਰਦੇ ਹਾਂ|

Leave a Reply

Your email address will not be published. Required fields are marked *