ਭਾਰਤ ਅਤੇ ਸੈਸ਼ੇਲਸ ਵਿਚਕਾਰ ਮਜਬੂਤ ਹੁੰਦੇ ਆਪਸੀ ਸਬੰਧ

ਸੈਸ਼ੇਲਸ ਦੇ ਰਾਸ਼ਟਰਪਤੀ ਡੈਨੀ ਫਾਰੇ ਦੀ ਭਾਰਤ ਯਾਤਰਾ ਦੇ ਦੌਰਾਨ ਏਸੰਪਸ਼ਨ ਆਇਲੈਂਡ ਤੇ ਨੌਸੈਨਿਕ ਅੱਡਾ ਨਿਰਮਾਣ ਤੇ ਹੋਈ ਸਹਿਮਤੀ ਨੇ ਇਸਨੂੰ ਲੈ ਕੇ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਜਾਰੀ ਨਿਰਾਸ਼ਤਾ ਨੂੰ ਖਤਮ ਕਰ ਦਿੱਤਾ ਹੈ| ਰਾਸ਼ਟਰਪਤੀ ਫੋਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਸੇਸ਼ੇਲਸ ਨੇ ਰੱਖਿਆ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਏਸੰਪਸ਼ਨ ਟਾਪੂ ਪ੍ਰਯੋਜਨਾ ਉਤੇ ਇੱਕ – ਦੂਜੇ ਦੇ ਹਿਤਾਂ ਦੇ ਸਮਾਨ ਮਿਲ ਕੇ ਕੰਮ ਕਰਨ ਤੇ ਸਹਿਮਤੀ ਜਤਾਈ ਹੈ| ਮੋਦੀ ਦੀ ਮਾਰਚ 2015 ਦੀ ਸੈਸ਼ੇਲਸ ਯਾਤਰਾ ਦੇ ਦੌਰਾਨ ਇਸ ਯੋਜਨਾ ਤੇ ਸਹਿਮਤੀ ਹੋਈ ਸੀ| ਪਰੰਤੂ ਪਿਛਲੇ ਕੁੱਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਸੈਸ਼ਲਸ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ| ਸਰਕਾਰ ਦੀ ਸਹਿਮਤੀ ਦਾ ਵਿਰੋਧੀ ਧਿਰ ਨੇ ਵਿਰੋਧ ਕਰ ਦਿੱਤਾ ਹੈ ਅਤੇ ਹੁਣ ਉਥੇ ਭਾਰਤ ਨੌਸੈਨਿਕ ਅੱਡਾ ਵਿਕਸਿਤ ਨਹੀਂ ਕਰ ਸਕੇਗਾ| ਇਹ ਭਾਰਤ ਲਈ ਸਦਮਾ ਪਹੁੰਚਾਉਣ ਵਾਲੀ ਸੂਚਨਾ ਸੀ| ਜਾਹਿਰ ਹੈ, ਉਸ ਤੋਂ ਬਾਅਦ ਤੋਂ ਭਾਰਤੀ ਕੂਟਨੀਤੀ ਤੇਜੀ ਨਾਲ ਸਰਗਰਮ ਹੋਈ ਅਤੇ ਉਸੇ ਦਾ ਨਤੀਜਾ ਹੈ ਇਹ ਸਮਝੌਤਾ| ਸੈਸ਼ਲਸ ਵਿੱਚ ਵਿਰੋਧੀਆਂ ਨੇ ਇਹ ਪ੍ਰਚਾਰਿਤ ਕੀਤਾ ਸੀ ਕਿ ਭਾਰਤ ਨੂੰ ਏਕਾਧਿਕਾਰ ਦੇ ਦਿੱਤਾ ਗਿਆ ਹੈ ਅਤੇ ਸਾਡੇ ਦੇਸ਼ ਦੀ ਕੋਈ ਭੂਮਿਕਾ ਨਹੀਂ ਹੋਵੇਗੀ| ਇਸ ਲਈ ਸਾਂਝੇ ਬਿਆਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕਿਹਾ ਕਿ ਅਸੀਂ ਇੱਕ – ਦੂਜੇ ਦੇ ਅਧਿਕਾਰਾਂ ਦੀ ਮਾਨਤਾ ਦੇ ਆਧਾਰ ਤੇ ਅਸੰਪਸ਼ਨ ਆਇਲੈਂਡ ਪ੍ਰਯੋਜਨਾ ਤੇ ਮਿਲ ਕੇ ਕੰਮ ਕਰਨ ਨੂੰ ਸਹਿਮਤ ਹੋਏ ਹਾਂ| ਇਹ ਇਸ ਮੰਤਵ ਵਿੱਚ ਮਹੱਤਵਪੂਰਣ ਹੈ ਕਿ ਹਿੰਦ ਮਹਾਸਾਗਰ ਦੇ ਵਿਸ਼ਾਲ ਖੇਤਰ ਵਿੱਚ ਭਾਰਤ ਆਪਣੀ ਸਾਮਰਿਕ ਹਾਜਰੀ ਵਧਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ| ਪਿਛਲੇ ਹੀ ਮਹੀਨੇ ਇੰਡੋਨੇਸ਼ੀਆ ਯਾਤਰਾ ਦੇ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਇੱਕ ਵਿਆਪਕ ਸਮੁੰਦਰੀ ਸੁਰੱਖਿਆ ਸਮਝੌਤਾ ਕੀਤਾ ਹੈ| ਭਾਰਤ ਦੇ ਕੋਲ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨ ਦੇ ਸਮਾਂਤਰ ਰੱਖਿਆ ਹਾਜਰੀ ਵਧਾਉਣਾ ਜ਼ਰੂਰੀ ਹੈ| ਭਾਰਤ ਨੇ ਸੈਸ਼ੇਲਸ ਦੇ ਨਾਲ ਸੰਬੰਧ ਨੂੰ ਮਜਬੂਤ ਅਤੇ ਸਥਾਈ ਕਰਨ ਲਈ ਹੋਰ ਵੀ ਘੋਸ਼ਣਾਵਾਂ ਕੀਤੀਆਂ| ਸੈਸ਼ੇਲਸ ਨੂੰ ਰੱਖਿਆ ਉਪਕਰਨਾਂ ਦੀ ਖਰੀਦ ਲਈ ਦਸ ਕਰੋੜ ਡਾਲਰ ਦਾ ਕਰਜਾ ਦਿੱਤਾ ਜਾਵੇਗਾ| ਮੋਦੀ ਨੇ ਦੂਜਾ ਡੋਰਨਿਅਰ ਜਹਾਜ਼ ਦੇਣ ਦਾ ਵਾਅਦਾ ਕੀਤਾ ਸੀ ਉਹ ਜਲਦੀ ਹੀ ਸੈਸ਼ੇਲਸ ਪਹੁੰਚ ਜਾਵੇਗਾ | ਇਸ ਤੋਂ ਇਲਾਵਾ ਤਿੰਨ ਸਰਕਾਰੀ ਪ੍ਰਯੋਜਨਾਵਾਂ ਨੂੰ ਵਿਸ਼ੇਸ਼ ਕਰਜਾ ਦਿੱਤੇ ਜਾਣ ਸਮੇਤ ਆਪਸੀ ਸਹਿਯੋਗ ਦੇ ਛੇ ਸਮਝੌਤਿਆਂ ਤੇ ਹਸਤਾਖਰ ਕੀਤੇ| ਸਮੁੰਦਰ ਆਧਾਰਿਤ ਬਲਿਊ ਇਕੋਨਾਮੀ ਦਾ ਪੂਰਾ ਲਾਭ ਚੁੱਕਣ ਦੀ ਦਿਸ਼ਾ ਵਿੱਚ ਸੰਯੁਕਤ ਰੂਪ ਨਾਲ ਕਾਰਜ ਕਰਨ ਦੀ ਆਪਣੀ ਵਚਨਬਧਤਾ ਦੁਹਰਾਈ ਗਈ| ਇਸ ਤਰ੍ਹਾਂ ਸੈਸ਼ੇਲਸ ਦੇ ਨਾਲ ਸਬੰਧਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ|
ਰਾਜੀਵ ਚੌਹਾਨ

Leave a Reply

Your email address will not be published. Required fields are marked *