ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਮਜਬੂਤ ਹੁੰਦੇ ਆਪਸੀ ਸਬੰਧ

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਇੱਕ ਦ੍ਰਿੜ, ਆਧੁਨਿਕ, ਰਣਨੀਤਿਕ ਸਾਂਝੇਦਾਰੀ ਦੀ ਸਾਡੀ ਸਾਂਝੀ ਇੱਛਾ ਨਾਲ ਆਪਸ ਵਿੱਚ ਜੁੜੇ ਹਨ| ਇਹ ਇੱਛਾ ਪਿਛਲੇ ਦੋ ਸਾਲਾਂ ਵਿੱਚ ਹੋਰ ਜ਼ਿਆਦਾ ਮੁਖਰ ਹੋਈ ਹੈ| ਇਸ ਦੌਰ ਵਿੱਚ ਅਸੀਂ ਵਿਅਕਤੀਗਤ ਰੂਪ ਨਾਲ ਦੋਸਤੀ ਦਾ ਇੱਕ ਬੰਧਨ ਬਣਾਇਆ ਹੈ, ਜਿਸ ਨੇ ਸਾਨੂੰ ਹੌਲੀ-ਹੌਲੀ ਅੱਗੇ ਵਧਣ ਦਾ ਰਵਾਇਤੀ ਨਜਰੀਆ ਛੱਡਣ ਦੀ ਇਜਾਜਤ ਦਿੱਤੀ ਹੈ|
ਇਸਦੀ ਬਜਾਏ ਅਸੀਂ ਆਪਣੀ ਦੋਸਤੀ ਨੂੰ ਇੱਕ ਅਜਿਹੇ ਸਾਹਸੀ    ਨਵੇਂ ਨਜਰੀਏ ਦਾ ਆਧਾਰ ਬਣਾ ਰਹੇ ਹਾਂ, ਜੋ ਸਾਡੀ ਸਾਂਝੇਦਾਰੀ ਨੂੰ ਦੋ ਪੱਖੀ ਸਬੰਧਾਂ ਤੋਂ ਅੱਗੇ ਲੈ ਜਾ ਸਕੇ| ਅਸੀਂ ਇੱਕ ਅਜਿਹੀ ਖੇਤਰੀ ਵਿਵਸਥਾ ਬਣਾਉਣ ਵਿੱਚ ਯੋਗਦਾਨ ਕਰਾਂਗੇ, ਜਿਸ ਵਿੱਚ ਸਥਿਰਤਾ, ਸੰਪੰਨਤਾ ਨਾਲ ਜੁੜੇ  ਹਨ| ਇਹ ਵਾਇਦਾ ਅਸੀਂ ਇਕ-ਦੂਜੇ ਨਾਲ ਕਰ ਰੱਖਿਆ ਹੈ|
ਯੂ ਏ ਈ ਦੇ ਰਾਸ਼ਟਰਪਿਤਾ ਮਹਾਮਹਿਮ ਜਾਇਦ ਬਿਨ ਨਾਹਿਆਨ ਨੇ 1970 ਵਿੱਚ, ਯੂ ਏ ਈ ਦੇ ਆਜਾਦ ਹੋਣ ਤੋਂ ਪਹਿਲਾਂ ਹੀ ਜਿਸ ਸੰਭਾਵਨਾ ਨੂੰ ਦਰਸਾਇਆ ਸੀ, ਉਹ ਅੱਜ ਇੱਕ ਉਦੇਸ਼ਪਰਕ ਗਤੀਵਿਧੀ ਦਾ ਰੂਪ ਲੈ ਰਹੀ ਹੈ| ਉਨ੍ਹਾਂ ਨੇ ਉਦੋਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਭਾਰਤ ਨਾਲ ਸਾਡੇ ਸੰਬੰਧ 4000 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ| ਸਾਡੇ ਵਿਚਲਾ ਵਣਜ ਅਤੇ ਵਪਾਰ ਉਸ ਦੌਰ ਵਿੱਚ ਵੀ ਵਧ ਰਿਹਾ ਸੀ| ਅਤੇ ਅੱਜ, ਜਦੋਂ ਅਸੀਂ ਆਜਾਦ ਹੋਣ ਵਾਲੇ ਹਾਂ, ਉਦੋਂ ਅਸੀਂ ਆਪਣੇ ਜੁੜਾਓ ਦੇ ਬਿੰਦੂਆਂ ਨੂੰ ਨਾ ਸਿਰਫ ਪੁਨਰਸਥਾਪਿਤ ਕਰਾਂਗੇ, ਬਲਕਿ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਨੂੰ ਹੋਰ ਮਜਬੂਤ ਬਣਾਵਾਂਗੇ| ਸਾਡੇ ਵਿਚਲਾ ਵਣਜ, ਵਪਾਰ ਅਤੇ ਸਾਂਝੀਆਂ ਪ੍ਰਯੋਜਨਾਵਾਂ ਦੀਆਂ ਅਨੰਤ ਸੰਭਾਵਨਾਵਾਂ ਮੌਜੂਦ ਹਨ|
ਸਾਂਝਾ ਜੀਵਨ ਮੁੱਲ
ਅਸੀਂ ਆਪਣੇ ਦੇਸ਼ਾਂ ਨੂੰ ਜਿਸ  ਰਣਨੀਤਿਕ ਸਾਂਝੇਦਾਰੀ ਵੱਲ ਲਿਜਾਣ ਦਾ ਮਨ ਬਣਾਇਆ ਹੈ, ਉਸ ਦੀ ਜ਼ਮੀਨ ਇਸ ਸਨਮਾਨਿਤ ਨੇਤਾ ਦੇ ਦ੍ਰਿਸ਼ਟੀਕੋਣ ਤੇ ਹੀ ਆਧਾਰਿਤ ਹੈ| ਅਗਸਤ 2015 ਵਿੱਚ ਅਬੂ ਧਾਬੀ ਵਿੱਚ ਅਤੇ ਫਰਵਰੀ 2016 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਸਾਡੀਆਂ ਵਿਆਪਕ ਵਾਰਤਾਵਾਂ ਨੇ ਵੀ ਇਸਦੀ ਬੁਨਿਆਦ ਤਿਆਰ ਕੀਤੀ ਹੈ| ਇਸ ਵਿੱਚ ਨਾ ਸਿਰਫ ਸਾਡੇ ਇਤਿਹਾਸਿਕ ਸੰਬੰਧਾਂ ਨੂੰ ਮਜਬੂਤ ਬਣਾਉਣ ਦਾ ਇੱਕ ਸਪਸ਼ਟ ਖਾਕਾ ਮੌਜੂਦ ਹੈ, ਬਲਕਿ ਸਹਿਯੋਗ ਦੇ ਕਈ ਬਿਲਕੁਲ ਨਵੇਂ        ਖੇਤਰ ਖੋਲ੍ਹਣ ਦੀ ਗੱਲ ਵੀ ਹੈ|
ਰਾਸ਼ਟਰਾਂ ਦੇ ਰੂਪ ਵਿੱਚ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਧਾਰਮਿਕ ਸਹਿਨਸ਼ੀਲਤਾ ਦੇ ਸਾਂਝੇ ਜੀਵਨ ਮੁੱਲ ਅਤੇ ਸ਼ਰਧਾ, ਕੌਮੀਅਤ ਅਤੇ ਭਾਸ਼ਾ ਦੇ ਵਖਰੇਵੇਂ ਨੂੰ ਸਰਾਹੁਣ ਵਾਲੇ ਖੁੱਲੇ, ਬਹੁ ਸੰਸਕ੍ਰਿਤਿਕ ਸਮਾਜ ਦਾ ਨਿਰਮਾਣ ਕਰਨ ਦੀ ਵਚਨਬਧਤਾ ਲਈ ਹਮੇਸ਼ਾ ਇਕ-ਦੂਜੇ ਦਾ ਸਨਮਾਨ ਕਰਦੇ ਆਏ ਹਨ| ਧਾਰਮਿਕ ਉਗਰਵਾਦ ਅਤੇ ਇਸ ਤੋਂ ਬਣੇ ਸੰਤਾਪ ਅਤੇ ਨਫ਼ਰਤ ਦੇ ਮਾਹੌਲ ਨੂੰ ਅਸੀਂ ਸਪੱਸ਼ਟ ਰੂਪ ਨਾਲ ਅਸਵੀਕਾਰ ਕਰਦੇ ਹਾਂ|
ਅਸੀਂ ਅੱਤਵਾਦ ਦੀ ਨਿੰਦਿਆ ਕਰਦੇ ਆਏ ਹਾਂ ਅਤੇ ਧਾਰਮਿਕ ਅਤੇ ਰਾਜਨੀਤਿਕ ਉਦੇਸ਼ਾਂ ਦੇ ਨਾਮ ਤੇ ਅੱਤਵਾਦ ਨੂੰ ਤਰਕਸੰਗਤ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਖੁੱਲੀ ਨਿਖੇਧੀ ਕਰਦੇ ਰਹੇ ਹਾਂ| ਅਸੀਂ ਅੱਤਵਾਦ ਦੇ ਹਰ ਰੂਪ ਦਾ ਡਟਕੇ ਵਿਰੋਧ ਕੀਤਾ ਹੈ, ਫਿਰ ਚਾਹੇ ਇਸ ਦੇ ਪਿੱਛੇ ਕੋਈ ਵੀ ਕਿਉਂ ਨਾ ਹੋਣ| ਅਸੀਂ ਸਾਰੀਆਂ ਸਰਕਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਹੋਰ ਦੇਸ਼ਾਂ ਵਿੱਚ ਅੱਤਵਾਦ ਦੀ ਵਰਤੋ ਦਾ ਰਾਹ ਛੱਡ ਦੇਣ, ਇਸ ਨੂੰ ਪੂਰੀ ਤਰ੍ਹਾਂ ਖਾਰਿਜ ਕਰਨ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਿੱਥੇ ਕਿਤੇ ਵੀ ਹੋਣ, ਉਨ੍ਹਾਂ ਨੂੰ ਨਿਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰਨ| ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਅਜਿਹਾ ਰਵੱਈਆ ਸਾਡੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ  ਖੁਸ਼ਹਾਲੀ ਦਾ ਮਾਹੌਲ ਬਣਾਉਣ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋਵੇਗਾ|
ਅਸੀਂ 10 ਜਨਵਰੀ 2017 ਨੂੰ ਹੋਏ ਕਾਬਲ ਅਤੇ ਕੰਧਾਰ ਵਿੱਚ ਲੜੀਵਾਰ ਬੰਬ ਧਮਾਕੇ ਦੀ ਵੀ ਸਖਤ ਨਿਖੇਧੀ ਕਰਦੇ ਹਾਂ| ਇਹਨਾਂ ਹਮਲਿਆਂ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਅਫਗਾਨਿਸਤਾਨ ਦੇ ਕਈ ਨਾਗਰਿਕਾਂ ਨੇ ਆਪਣੀਆਂ ਜਿੰਦਗੀਆਂ ਗਵਾਈਆਂ ਹਨ|
ਅਸੀਂ ਆਪਣੇ ਰੱਖਿਆ ਸਹਿਯੋਗ ਨੂੰ ਹੋਰ ਤੇਜੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ| ਇਸ ਦੇ ਲਈ ਅਸੀਂ ਟ੍ਰੇਨਿੰਗ ਪ੍ਰੋਗਰਾਮਾਂ ਦੇ ਦਾਇਰੇ ਦਾ ਵਿਸਥਾਰ ਕਰਾਂਗੇ, ਸੰਯੁਕਤ ਫੌਜੀ ਅਭਿਆਸ ਵਧਾਵਾਂਗੇ ਅਤੇ ਰੱਖਿਆ ਸਮੱਗਰੀ ਦੇ ਸਾਥੀ- ਉਤਪਾਦਨ ਨਾਲ ਜੁੜੀਆਂ ਸੰਭਾਵਨਾਵਾਂ ਦਾ ਸੰਧਾਨ ਕਰਾਂਗੇ| ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪ੍ਰੇਡ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਹਵਾਈ ਫੌਜ ਦੇ ਇੱਕ ਦਸਤੇ ਦਾ ਰਾਜਪਥ ਤੇ ਆਪਣੇ ਭਾਰਤੀ ਸਾਥੀਆਂ ਦੇ ਨਾਲ ਕਦਮ  ਨਾਲ ਕਦਮ  ਮਿਲਾ ਕੇ ਮਾਰਚ ਕਰਨਾ ਸਾਡੇ ਸਹਿਯੋਗ ਦਾ ਪ੍ਰਤੀਕ ਹੈ|
ਅਸੀਂ ਆਪਣੇ ਆਰਥਿਕ ਸਬੰਧਾਂ ਵਿੱਚ ਵੀ ਜਿਕਰਯੋਗ ਤਰੱਕੀ ਕੀਤੀ ਹੈ| ਭਾਰਤ ਯੂ ਏ ਈ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ, ਜਦੋਂਕਿ ਭਾਰਤ ਦੇ ਵਪਾਰਕ ਭਾਗੀਦਾਰਾਂ ਵਿੱਚ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜਾ ਸਥਾਨ ਯੂ ਏ ਈ ਦਾ ਹੀ ਹੈ| ਭਾਰਤੀ ਵਪਾਰਕ ਭਾਈਚਾਰੇ ਦੀ ਉਦਮਸ਼ੀਲਤਾ ਨੇ ਯੂ ਏ ਈ ਵਿੱਚ ਲੰਬੇ ਸਮੇਂ ਤੋਂ ਆਪਣੀ ਛਾਪ ਛੱਡ ਰੱਖੀ ਹੈ ਅਤੇ ਹੁਣੇ ਉੱਥੇ ਉਨ੍ਹਾਂ ਦਾ ਮੁਕਾਮ ਕਾਫ਼ੀ ਉੱਚਾ ਮੰਨਿਆ ਜਾਂਦਾ ਹੈ|
ਸੰਯੁਕਤ ਅਰਬ ਅਮੀਰਾਤ ਨਾਲ ਭਾਰਤੀ ਅਰਥਵਿਵਸਥਾ ਵਿੱਚ       ਨਿਵੇਸ਼ ਤੇਜੀ ਨਾਲ ਵੱਧ ਰਿਹਾ ਹੈ| ਮੁਢਲੇ ਢਾਂਚੇ, ਊਰਜਾ, ਸਿਹਤ, ਛੋਟਾ ਖੇਤਰ, ਸੇਵਾ ਅਤੇ ਰੀਅਲ ਐਸਟੇਟ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਇਸ ਨੂੰ ਬਿਲਕੁਲ ਸਾਫ਼ ਵੇਖਿਆ ਜਾ ਸਕਦਾ ਹੈ| ਪੂੰਜੀ ਦਾ ਇਹ ਦੋਪੱਖੀ ਪਰਵਾਹ ਅੱਗੇ ਹੋਰ ਵਧੇਗਾ ਅਤੇ ਦੋਵਾਂ ਦੇਸ਼ਾਂ ਦੀ ਆਪਸੀ ਸਾਂਝੇਦਾਰੀ ਵਿੱਚ ਇੱਕ ਗਤੀਸ਼ੀਲ ਸਤੰਭ ਦੀ ਭੂਮਿਕਾ ਨਿਭਾਵੇਗਾ|
ਭਾਰਤ ਇਸ ਗੱਲ ਨੂੰ ਸਮਝਦਾ ਹੈ ਕਿ ਵਿਕਾਸ ਸਬੰਧੀ ਇਸਦੀਆਂ ਉਮੀਦਾਂ ਦਾ ਸਾਕਾਰ ਹੋਣਾ ਇੰਫਰਾਸਟਰਕਚਰ ਖੇਤਰ ਦੇ ਤੇਜ ਵਿਕਾਸ ਤੇ ਨਿਰਭਰ ਕਰਦਾ ਹੈ| ਯੂ ਏਈ ਦੀਆਂ ਕੁੱਝ ਵੱਡੀਆਂ ਕੰਪਨੀਆਂ ਇਸ ਮਾਮਲੇ ਵਿੱਚ ਵਰਲਡ ਲੀਡਰ ਮੰਨੀਆਂ ਜਾਂਦੀਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਰਾਜ ਮਾਰਗ, ਹਵਾਈ ਅੱਡੇ, ਬੰਦਰਗਾਹ ਆਦਿ ਵਿਕਸਿਤ ਕਰਨ ਦੀਆਂ ਪ੍ਰਯੋਜਨਾਵਾਂ ਵਿੱਚ ਬਿਹਤਰ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ| ਖੁਰਾਕੀ ਸੁਰੱਖਿਆ ਵਰਗੇ ਮਹੱਤਵਪੂਰਨ ਖੇਤਰ ਵਿੱਚ ਵੀ ਅਸੀਂ ਕੁੱਝ ਨਵਾਂ ਕਰਨ ਦੀਆਂ ਸੰਭਾਵਨਾਵਾਂ ਲੱਭ ਰਹੇ ਹਾਂ|
ਇੱਕ ਪ੍ਰਮੁੱਖ ਤੇਲ ਨਿਰਯਾਤਕ     ਦੇਸ਼ ਦੇ ਤੌਰ ਤੇ ਯੂ ਏ ਈ ਭਾਰਤ ਦੀ ਊਰਜਾ ਸੁਰੱਖਿਆ ਹਾਸਿਲ ਕਰਨ ਦੀਆਂ ਗੱਲਾਂ ਦਾ ਭਰੋਸੇਯੋਗ ਸਹਿਭਾਗੀ ਰਿਹਾ ਹੈ| ਪਰ ਅਸੀਂ ਭਾਵੀ ਪੀੜੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਣਿਜ ਇੰਧਨ ਤੋਂ ਅੱਗੇ ਦੀਆਂ ਸੰਭਾਵਨਾਵਾਂ ਵੀ ਲੱਭ ਰਹੇ ਹਾਂ| ਅਕਸ਼ੇ ਊਰਜਾ ਤੇ ਆਧਾਰਿਤ ਸ਼ਹਿਰ ਮਾਸਦਰ ਦੀ ਸਥਾਪਨਾ ਨਾਲ ਇਸ ਮਾਮਲੇ ਵਿੱਚ ਦੁਨੀਆ ਵਿੱਚ ਇੱਕ ਨਵਾਂ ਰੁਝਾਨ ਪੈਦਾ ਹੋਇਆ ਹੈ ਅਤੇ ਭਾਰਤ ਨੇ ਵੀ ਬਦਲਵੇਂ ਊਰਜਾ ਦੇ ਇਸਤੇਮਾਲ ਨੂੰ ਲੈ ਕੇ ਇੱਕ ਅਤਿ ਉਮੰਗੀ ਟੀਚਾ ਨਿਰਧਾਰਤ ਕਰ ਰੱਖਿਆ ਹੈ|
ਯੂ ਏ ਈ ਅੰਤਰਰਾਸ਼ਟਰੀ ਸੌਰ ਗਠਜੋੜ (ਇੰਟਰਨੈਸ਼ਨਲ ਸੋਲਰ            ਏਲਾਇੰਸ) ਤਿਆਰ ਕਰਨ ਸੰਬੰਧੀ ਭਾਰਤ -ਫ਼ਰਾਂਸ ਪਹਿਲ ਵਿੱਚ ਸ਼ਾਮਿਲ ਹੋਣ ਦੀ ਸੋਚ ਰਿਹਾ ਹੈ ਜਦੋਂ ਕਿ ਅਬੂ ਧਾਬੀ ਸਥਿਤ ਅੰਤਰਰਾਸ਼ਟਰੀ ਵਿਕਲਪਿਕ ਊਰਜਾ ਏਜੰਸੀ (ਇਰੇਨਾ) ਦਾ ਭਾਰਤ ਪ੍ਰਬਲ ਪੈਰੋਕਾਰ ਅਤੇ ਸਾਂਝੀਦਾਰ ਹੈ|
ਯੂ ਏ ਈ ਵਿੱਚ ਰਹਿ ਰਹੇ 26 ਲੱਖ ਆਬਾਦੀ ਵਾਲੇ ਵਿਸ਼ਾਲ ਭਾਰਤੀ ਭਾਈਚਾਰੇ ਦੀ ਭੂਮਿਕਾ ਦੀ ਸ਼ਾਬਾਸ਼ੀ ਦੋਵੇਂ ਹੀ ਦੇਸ਼ਾਂ ਵਿੱਚ ਹੁੰਦੀ ਹੈ| ਭਾਰਤ ਲਈ ਇਹ ਪ੍ਰਵਾਸੀ ਭਾਈਚਾਰੇ ਦੀ ਤਾਕਤ ਅਤੇ ਕਾਮਯਾਬੀ ਦਾ ਖੁੱਲ੍ਹਾ  ਦਸਤਾਵੇਜ਼ ਹੈ ਤਾਂ ਯੂ ਏ ਈ ਲਈ ਰਾਸ਼ਟਰੀ ਜੀਵਨ ਅਤੇ ਵਿਕਾਸ ਵਿੱਚ ਇਸਦਾ ਯੋਗਦਾਨ ਬਹੁਤ ਮਾਇਨੇ ਰੱਖਦਾ ਹੈ| ਵਪਾਰ, ਨਿਵੇਸ਼, ਦੋਸਤੀ ਅਤੇ ਨਿੱਜੀ ਸਬੰਧਾਂ ਦੇ ਜੋ ਬੰਧਨ ਯੂ ਏਈ ਅਤੇ ਭਾਰਤ ਦੇ ਵਿਚਾਲੇ ਦਿਨੋਂ- ਦਿਨ ਮਜਬੂਤ ਹੋ ਰਹੇ ਹਨ, ਉਹ          ਦੋਵੇਂ ਦੇਸ਼ਾਂ ਦੇ ਵਿਚਾਲੇ ਇੱਕ ਵਿਸ਼ੇਸ਼ ਪੁੱਲ ਦੀ ਭੂਮਿਕਾ ਵੀ ਨਿਭਾ ਰਹੇ ਹਨ|
ਆਸਮਾਨ ਤੋਂ ਅੱਗੇ
ਸਾਡੀ ਭਵਿੱਖਮਈ ਨਜ਼ਰ ਦੀ ਝਲਕ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ) ਅਤੇ ਯੂ ਏ ਈ ਸਪੇਸ ਏਜੰਸੀ ਦੇ ਵਿੱਚ ਸਹਿਯੋਗ ਨੂੰ ਲੈ ਕੇ ਸਾਡੀ ਗੱਲਬਾਤ ਵਿੱਚ ਵੀ ਮਿਲਦੀ ਹੈ| ਭਾਰਤ ਮੰਗਲ ਗ੍ਰਹਿ ਤੇ ਸਫਲਤਾਪੂਰਵਕ ਯਾਨ ਭੇਜਣ ਵਾਲੇ ਦੁਨੀਆ ਦੇ ਚਾਰ ਦੇਸ਼ਾਂ ਵਿੱਚ ਸ਼ਾਮਿਲ ਹੈ| ਯੂ ਏ ਈ ਦੇ ਵੀ ਇਸ ਖੇਤਰ ਵਿੱਚ ਕੁੱਝ ਪ੍ਰੋਗਰਾਮ ਹਨ| ਇਸ ਦਾਇਰੇ ਵਿੱਚ ਸਾਡਾ ਮਿਲ ਜੁਲ ਕੇ  ਕਰ ਕੰਮ ਕਰਨਾ ਇਹ ਦੱਸਦਾ ਕਿ ਅਕਾਸ਼ ਵੀ ਸਾਡੇ ਸਹਿਯੋਗ ਦੀ ਸੀਮਾ ਨਹੀਂ ਨਿਰਮਿਤ ਕਰਦਾ|
ਅੱਜ ਅਸੀਂ ਇੱਕ-ਦੂਜੇ ਦੇ ਨਾਲ ਜ਼ਿਆਦਾ ਗਹਿਰਾਈ, ਜ਼ਿਆਦਾ ਮਜਬੂਤ ਅਤੇ ਜ਼ਿਆਦਾ ਗਹਨ ਜੁੜਾਅ ਬਣਾਉਣ ਦੇ ਵੱਲ ਵੱਧ ਰਹੇ ਹਾਂ| ਇਸ ਦੀ ਬੁਨਿਆਦ ਸਾਡੀ ਸਾਂਝੀ ਰਣਨੀਤਿਕ ਨਜ਼ਰ ਅਤੇ ਵਿਅਕਤੀਗਤ ਅਤੇ ਆਮ ਲੋਕਾਂ ਦੇ ਪੱਧਰ ਤੇ ਬਣ ਰਹੇ ਸੰਪਰਕਾਂ ਦੇ ਵਿਆਪਕ ਨੈਟਵਰਕ ਦੇ ਬੂਤੇ ਹੀ ਸੰਭਵ ਹੋ ਰਿਹਾ ਹੈ|
ਸਾਨੂੰ ਭਰੋਸਾ ਹੈ ਕਿ ਅਸੀਂ ਮਜਬੂਤ ਅਤੇ ਟਿਕਾਊ ਸਟੇਜ ਨਿਰਮਿਤ ਕੀਤੇ ਹਨ ਅਤੇ ਅਜਿਹੀਆਂ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਹਨ ਜੋ ਸਾਡੇ ਸੰਬੰਧਾਂ ਨੂੰ ਨਵੀਂਆਂ ਉਚਾਈਆਂ ਤੇ ਲੈ ਜਾਣਗੀਆਂ| ਭਾਰਤ ਅਤੇ ਯੂ ਏ ਈ ਆਪਣੇ ਲੋਕਾਂ ਅਤੇ ਖੇਤਰ ਲਈ ਆਪਸੀ ਸਾਂਝ ਦਾ ਵਾਇਦਾ ਨਿਭਾਉਣ ਲਈ ਦ੍ਰਿੜਸੰਕਲਪ ਹਨ|
ਰਣਵੀਰ

Leave a Reply

Your email address will not be published. Required fields are marked *