ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ

ਮਾਸਕੋ, 22 ਜਨਵਰੀ (ਸ.ਬ.) ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ| ਇੱਥੇ ਕਰਚ ਸਟਰੇਟ ਵਿੱਚ ਸਮੁੰਦਰ ਅੰਦਰ ਦੋ ਜਹਾਜ਼ਾਂ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ| ਇਨ੍ਹਾਂ ਜਹਾਜ਼ਾਂ ਵਿੱਚ ਭਾਰਤ, ਤੁਰਕੀ ਅਤੇ ਲਿਬੀਆ ਦੇ ਕਰੂ ਮੈਂਬਰ ਸਨ| ਇਨ੍ਹਾਂ ਵਿੱਚੋਂ 15 ਭਾਰਤੀ ਸਨ| ਹਾਲਾਂਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਕਿੰਨੇ ਭਾਰਤੀ ਹਨ, ਇਸ ਸੰਬੰਧੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ| ਜਹਾਜ਼ਾਂ ਵਿੱਚ ਅੱਗ ਲੱਗਣ ਦੀ ਇਹ ਘਟਨਾ ਰੂਸ ਦੀ ਸਮੁੰਦਰੀ ਸਰਹੱਦ ਵਿੱਚ ਵਾਪਰੀ| ਇਨ੍ਹਾਂ ਦੋਹਾਂ ਜਹਾਜ਼ਾਂ ਤੇ ਤਨਜਾਨੀਆ ਦੇਸ਼ ਦੇ ਝੰਡੇ ਲੱਗੇ ਹੋਏ ਸਨ| ਇਨ੍ਹਾਂ ਵਿੱਚੋਂ ਇੱਕ ਜਹਾਜ਼ ਲਿਕਯੁਫਾਈਡ ਨੈਚੂਰਲ ਗੈਸ (ਐਲ. ਐਨ. ਜੀ.) ਨਾਲ ਭਰਿਆ ਸੀ ਅਤੇ ਦੂਜਾ ਟੈਂਕਰ ਸੀ| ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇੱਕ ਜਹਾਜ਼ ਤੋਂ ਦੂਜੇ ਜਹਾਜ਼ ਵਿੱਚ ਤੇਲ ਦਿੱਤਾ ਜਾ ਰਿਹਾ ਸੀ| ਇਸੇ ਦੌਰਾਨ ਦੋਵਾਂ ਜਹਾਜ਼ਾਂ ਵਿੱਚ ਅੱਗ ਲੱਗ ਗਈ|

Leave a Reply

Your email address will not be published. Required fields are marked *