ਭਾਰਤ ਅਮਰੀਕਾ ਤੇ ਜਾਪਾਨ ਕਰਨਗੇ ਜਲ ਸੈਨਾ ਅਭਿਆਸ, ਚੀਨ ਨੂੰ ਮਿਲੇਗਾ ਸਖ਼ਤ ਸੰਦੇਸ਼

ਨਵੀਂ ਦਿੱਲੀ, 6 ਜੁਲਾਈ (ਸ.ਬ.) ਵਿਵਾਦਗ੍ਰਸਤ ਦਖਣੀ ਚੀਨ ਸਾਗਰ ਵਿੱਚ ਚੀਨ ਦੀ ਵੱਧ ਰਹੀ ਫ਼ੌਜੀ ਦਖ਼ਲ ਅੰਦਾਜ਼ੀ ਵਿਚਕਾਰ ਭਾਰਤ, ਅਮਰੀਕਾ ਤੇ ਜਾਪਾਨ ਦੀਆਂ ਜਲ ਸੈਨਾਵਾਂ ਮਾਲਾਬਾਰ ਜਲ ਸੈਨਾ ਅਭਿਆਸ 10 ਜੁਲਾਈ ਨੂੰ ਬੰਗਾਲ ਦੀ ਖਾੜੀ ਵਿੱਚ ਸ਼ੁਰੂ ਕਰ ਰਹੀਆਂ ਹਨ| ਸਾਲਾਨਾ ਅਭਿਆਸ ਵਿੱਚ ਵੱਡੀ ਗਿਣਤੀ ਵਿੱਚ ਤਿੰਨਾਂ ਦੇਸ਼ਾਂ ਦੇ ਜਹਾਜ਼, ਜਲ ਸੈਨਾਵਾਂ ਦੀਆਂ ਪ੍ਰਮਾਣੂ ਪਣਡੁੱਬੀਆਂ ਤੇ ਜੰਗੀ ਬੇੜੇ ਹਿੱਸਾ ਲੈਣਗੇ| ਇਹ ਜਲ ਸੈਨਾ ਅਭਿਆਸ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਸਿੱਕਮ ਖੇਤਰ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਕਾਰ ਤਣਾਅ ਹੈ|

Leave a Reply

Your email address will not be published. Required fields are marked *