ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ ਵਿੱਚ ਦਿਖੇਗਾ ਖਿਡਾਰੀਆਂ ਦਾ ਜੋਰ
ਇੰਡੀਆ ਨੇ ਆਸਟ੍ਰੇਲੀਆ ਤੋਂ ਵਨਡੇ ਸੀਰੀਜ ਹਾਰਨ ਤੋਂ ਬਾਅਦ ਟੀ-20 ਸੀਰੀਜ ਜਿੱਤ ਕੇ ਹਿਸਾਬ ਬਰਾਬਰ ਕਰ ਦਿੱਤਾ ਹੈ| ਆਸਟ੍ਰੇਲੀਆ ਨੂੰ ਹਮੇਸ਼ਾ ਟਫ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਵਨਡੇ ਸੀਰੀਜ ਵਿੱਚ ਜਿਸ ਤਰ੍ਹਾਂ ਪਹਿਲਾਂ ਦੋਵੇਂ ਵਨ ਡੇ ਮੈਚ ਜਿੱਤ ਕੇ ਸ਼ੁਰੂਆਤ ਕੀਤੀ ਤਾਂ ਲੱਗਿਆ ਕਿ ਇਸ ਵਾਰ ਭਾਰਤ ਦੀ ਦਾਲ ਆਸਾਨੀ ਨਾਲ ਗਲਣ ਵਾਲੀ ਨਹੀਂ ਹੈ| ਪਰ ਭਾਰਤ ਨੇ ਤੀਜੇ ਵਨ ਡੇ ਤੱਕ ਟੀਮ ਦਾ ਠੀਕ ਸੰਤੁਲਨ ਬਣਾ ਕੇ ਦੌਰੇ ਉੱਤੇ ਪਹਿਲੀ ਜਿੱਤ ਦਰਜ ਕੀਤੀ ਅਤੇ ਫਿਰ ਪਹਿਲਾਂ ਦੋ ਟੀ-20 ਮੈਚ ਜਿੱਤ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ| ਅਸੀਂ ਟੀ-20 ਸੀਰੀਜ ਦਾ ਆਖਰੀ ਮੈਚ ਜਰੂਰ ਹਾਰਿਆ ਪਰ ਇਸ ਸੀਰੀਜ ਨਾਲ ਕਈ ਸਕਾਰਾਤਮਕ ਗੱਲਾਂ ਸਾਹਮਣੇ ਆਈਆਂ ਹਨ| ਇੱਕ ਤਾਂ ਟੀਮ ਨੂੰ ਹਾਰਦਿਕ ਪਾਂਡਿਆ ਦੇ ਰੂਪ ਵਿੱਚ ਚੰਗਾ ਫਿਨਿਸ਼ਰ ਮਿਲ ਗਿਆ| ਪਹਿਲਾਂ ਇਸ ਜ਼ਿੰਮੇਵਾਰੀ ਨੂੰ ਮਹਿੰਦਰ ਸਿੰਘ ਧੋਨੀ ਬਖੂਬੀ ਨਿਭਾਉਂਦੇ ਰਹੇ ਸਨ| ਪਰ ਉਨ੍ਹਾਂ ਦੇ ਸੰਨਿਆਸ ਲੈਣ ਤੋਂ ਬਾਅਦ ਟੀਮ ਵਿੱਚ ਇੱਕ ਚੰਗੇ ਫਿਨਿਸ਼ਰ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ| ਹਾਰਦਿਕ ਨੇ ਪਿਛਲੇ ਦਿਨੀਂ ਸੰਯੁਕਤ ਅਰਬ ਅਮੀਰਾਤ ਵਿੱਚ ਆਯੋਜਿਤ ਹੋਏ ਆਈਪੀਐਲ ਵਿੱਚ ਮੁੰਬਈ ਇਡੀਅੰਸ ਲਈ ਫਿਨਿਸ਼ਰ ਦੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਸੀ| ਹੁਣ ਟੀਮ ਇੰਡੀਆ ਵਿੱਚ ਵੀ ਇਸ ਜ਼ਿੰਮੇਵਾਰੀ ਨੂੰ ਸੰਭਾਲ ਲਿਆ ਹੈ| ਜਿਸ ਤਰ੍ਹਾਂ ਧੋਨੀ ਦੇ ਵਿਕੇਟ ਉੱਤੇ ਰਹਿਣ ਦੇ ਸਮੇਂ ਟੀਮ ਨੂੰ ਜਿੱਤ ਦਾ ਭਰੋਸਾ ਰਹਿੰਦਾ ਸੀ, ਉਹ ਛਵੀ ਹੁਣ ਇਸ ਸੀਰੀਜ ਵਿੱਚ ਹਾਰਦਿਕ ਨੇ ਵੀ ਬਣਾ ਲਈ ਹੈ| ਉਹ ਵੀ ਧੋਨੀ ਦੀ ਤਰ੍ਹਾਂ ਵਿਕੇਟ ਉੱਤੇ ਜਲਦਬਾਜੀ ਨਹੀਂ ਦਿਖਾਉਂਦੇ| ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਆੜੇ-ਤਿਰਛੇ ਸ਼ਾਟ ਖੇਡਣ ਦੀ ਬਜਾਏ ਸਿੱਧੇ ਸ਼ਾਟ ਖੇਡ ਕੇ ਦੌੜਾਂ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ| ਸਿਕਸ ਲਗਾਉਂਦੇ ਸਮੇਂ ਵੀ ਨਹੀਂ ਦਰਸ਼ਾਉਂਦੇ ਕਿ ਬਹੁਤ ਤਾਕਤ ਲਗਾ ਰਹੇ ਹਨ| ਅਸਲ ਵਿੱਚ ਉਹ ਚੰਗੀ ਟਾਇਮਿੰਗ ਦਾ ਇਸਤੇਮਾਲ ਕਰਕੇ ਵੱਡੇ ਸ਼ਾਟ ਖੇਡਣ ਵਿੱਚ ਵਿਸ਼ਵਾਸ ਰੱਖਦੇ ਹਨ| ਇਸ ਦਾ ਨਤੀਜਾ ਹੈ ਕਿ ਅਕਸਰ ਜੇਤੂ ਦੌੜਾਂ ਛੱਕੇ ਨਾਲ ਲਗਾਉਣ ਵਿੱਚ ਕਦੇ ਝਿਝਕਦੇ ਨਹੀਂ ਹਨ| ਇਸ ਸੀਰੀਜ ਦਾ ਦੂਜਾ ਪਾਜਿਟਿਵ ਨਟਰਾਜਨ ਦੇ ਰੂਪ ਵਿੱਚ ਜਿੱਤ ਦਿਵਾਉਣ ਵਾਲਾ ਗੇਂਦਬਾਜ ਮਿਲਣਾ ਹੈ| ਆਮ ਤੌਰ ਤੇ ਜਸਪ੍ਰੀਤ ਬੁਮਰਾ ਅਤੇ ਭੁਵਨੇਸ਼ਵਰ ਕੁਮਾਰ ਦੀ ਜਿੱਤ ਦਿਵਾਉਣ ਵਾਲੇ ਗੇਂਦਬਾਜ ਦੀ ਛਵੀ ਹੈ| ਭੁਵਨੇਸ਼ਵਰ ਤਾਂ ਕਾਫੀ ਸਮੇਂ ਤੋਂ ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਬੁਮਰਾ ਨੂੰ ਟੈਸਟ ਸੀਰੀਜ ਨੂੰ ਧਿਆਨ ਵਿੱਚ ਰੱਖ ਕੇ ਆਰਾਮ ਦਿੱਤਾ ਗਿਆ| ਅਜਿਹੇ ਵਿੱਚ ਨਟਰਾਜਨ ਨੇ ਨਪੀ-ਤੁਲੀ ਗੇਂਦਬਾਜੀ ਨਾਲ ਧਾਕ ਜਮਾਂ ਲਈ| ਉਹ ਭਵਿੱਖ ਵਿੱਚ ਸਭ ਤੋਂ ਛੋਟੇ ਪ੍ਰਾਰੂਪ ਵਿੱਚ ਬੁਮਰਾਹ ਦੇ ਚੰਗੇ ਜੋੜੀਦਾਰ ਬਣ ਸਕਦੇ ਹਨ| ਦੋਵਾਂ ਨੇ ਛੋਟੇ ਪ੍ਰਾਰੂਪ ਦੀਆਂ ਸੀਰੀਜਾਂ ਤਾਂ ਆਪਸ ਵਿੱਚ ਵੰਡ ਲਈਆਂ| ਅਸਲੀ ਜੰਗ ਤਾਂ 17 ਦਸੰਬਰ ਤੋਂ ਟੈਸਟ ਸੀਰੀਜ ਵਿੱਚ ਦਿਖਣ ਵਾਲੀ ਹੈ, ਜਿਸ ਨੂੰ ਜਿੱਤਣ ਵਾਲੇ ਦੇ ਸਿਰ ਹੀ ਸਿਹਰਾ ਬੱਝੇਗਾ|
ਪ੍ਰੇਮ ਭਾਟੀਆ