ਭਾਰਤ ਕਦੋਂ ਦੇਵੇਗਾ ਪਾਕਿਸਤਾਨ ਵਲੋਂ ਕੀਤੇ ਜਾਂਦੇ ਵਿਸ਼ਵਾਸਘਾਤ ਦਾ ਜਵਾਬ

ਹੁਣ ਭਾਰਤ ਦੇ ਕੋਲ ਚਾਰਾ ਕੀ ਹੈ| ਪਾਕਿਸਤਾਨ ਦੇ ਡੀਜੀਐਮਓ ਨੇ ਖੁਦ ਭਾਰਤ ਦੇ ਡੀਜੀਏਮਓ ਦੇ ਨਾਲ ਪਹਿਲ ਕਰਕੇ ਜੰਗਬੰਦੀ ਨੂੰ ਸ਼ਬਦਾਂ ਅਤੇ ਭਾਵਨਾਵਾਂ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ ਸੀ| ਇੱਕ ਹਫ਼ਤਾ ਵੀ ਪੂਰਾ ਨਹੀਂ ਹੋਇਆ ਕਿ ਪਾਕਿਸਤਾਨੀਫੌਜ ਨੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ| ਅਚਾਨਕ ਗੋਲੀਬਾਰੀ ਅਜਿਹਾ ਵਿਸ਼ਵਾਸਘਾਤ ਹੈ ਜਿਸ ਤੋਂ ਬਾਅਦ ਪਾਕਿਸਤਾਨ ਕੁੱਝ ਵੀ ਕਹੇਗਾ ਉਸ ਤੇ ਭਰੋਸਾ ਕਰਨਾ ਔਖਾ ਹੋਵੇਗਾ| ਮੁਹਰਲੀਆਂ ਸੁਰੱਖਿਆ ਚੌਕੀਆਂ ਅਤੇ ਸਰਹੱਦੀ ਬਸਤੀਆਂ ਨੂੰ ਨਿਸ਼ਾਨਾ ਬਣਾਉਣਾ ਉਸਦੀ ਖਰਾਬ ਨੀਅਤ ਦਾ ਸਬੂਤ ਹੈ| ਸੂਚਨਾ ਹੈ ਕਿ ਅਖਨੂਰ ਦੇ ਪਰਗਵਾਲ ਸੈਕਟਰ ਵਿੱਚ ਪਾਕਿਸਤਾਨ ਰੇਂਜਰਾਂ ਨੇ ਸਨਾਈਪਰ ਰਾਇਫਲਾਂ ਰਾਹੀਂ ਬੀਐਸਐਫ ਦੇ ਜਵਾਨਾਂ ਤੇ ਗੋਲੀਆਂ ਦਾਗੀਆਂ| ਕਾਨਾਚੱਕ ਸੈਕਟਰ ਵਿੱਚ ਕਈ ਪਿੰਡਾਂ ਤੇ ਮੋਰਟਾਰ ਦੇ ਗੋਲੇ ਦਾਗੇ | ਭਾਰਤ ਦੇ ਕੋਲ ਕਰਾਰਾ ਜਵਾਬ ਦੇਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ| ਉਸਦੀ ਗੋਲਾਬਾਰੀ ਵਿੱਚ ਬੀਐਸਐਫ ਦੇ ਦੋ ਜਵਾਨ ਸ਼ਹੀਦ ਹੋਏ ਅਤੇ12 ਆਮ ਨਾਗਰਿਕ ਜਖ਼ਮੀ ਹੋਏ| ਪਾਕਿਸਤਾਨ ਵਾਇਦੇ ਦਾ ਪਾਲਣ ਕਰੇ ਇਹ ਸਾਡੇ ਵਸ ਵਿੱਚ ਨਹੀਂ| ਪਰ ਉਸ ਨੂੰ ਸਬਕ ਸਿਖਾਉਣ ਦੀ ਹੈਸੀਅਤ ਤਾਂ ਸਾਡੀ ਹੈ| ਹਾਲਾਂਕਿ ਪਾਕਿਸਤਾਨ ਪਹਿਲਾਂ ਦੀ ਤਰ੍ਹਾਂ ਇਲਜ਼ਾਮ ਲਗਾਵੇਗਾ ਕਿ ਭਾਰਤ ਨੇ ਹੀ ਵਾਅਦਾ ਤੋੜਿਆ ਹੈ ਮਤਲਬ ਜੰਗਬੰਦੀ ਦੀ ਉਲੰਘਣਾ ਭਾਰਤ ਵਲੋਂ ਹੋਈ| ਅਜਿਹਾ ਉਹ ਪਹਿਲਾਂ ਵੀ ਕਰਦਾ ਰਿਹਾ ਹੈ| ਇਹ ਗੱਲ ਵੱਖ ਹੈ ਕਿ ਉਸਦੇ ਇਲਜ਼ਾਮ ਨੂੰ ਕੋਈ ਦੇਸ਼ ਸੱਚ ਮੰਨਣ ਨੂੰ ਤਿਆਰ ਨਹੀਂ ਹੁੰਦਾ| ਭਾਰਤ ਹਮੇਸ਼ਾ ਸ਼ਾਂਤੀ ਅਤੇ ਚੰਗੇ ਰਿਸ਼ਤਿਆਂ ਦਾ ਪੱਖਪਾਤੀ ਰਿਹਾ ਹੈ| ਭਾਰਤ ਨੇ ਅਜਿਹੀ ਕੋਸ਼ਿਸ਼ਾਂ ਵੀ ਕੀਤੀਆਂ| ਅਜਿਹੀ ਹਰ ਕੋਸ਼ਿਸ਼ ਦਾ ਜਵਾਬ ਸਾਨੂੰ ਵਿਸ਼ਵਾਸਘਾਤ ਨਾਲ ਮਿਲਿਆ| ਅਸੀਂ ਤਾਂ ਚਾਹੁੰਦੇ ਸੀ ਕਿ ਸੀਮਾ ਤੇ ਬੰਦੂਕਾਂ ਸ਼ਾਂਤ ਹੋ ਜਾਣ, ਸਰਹੱਦੀ ਖੇਤਰ ਵਿੱਚ ਰਹਿਣ ਵਾਲੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇਸ ਨਾਲ ਜੋ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਉਸ ਤੋਂ ਮੁਕਤੀ ਮਿਲੇ| ਇਸ ਲਈ ਪਾਕਿਸਤਾਨ ਦੇ ਪ੍ਰਸਤਾਵ ਨੂੰ ਅਸੀਂ ਇਹ ਕਹਿੰਦੇ ਹੋਏ ਸਵੀਕਾਰ ਕੀਤਾ ਕਿ ਇਸਦਾ ਦਾਰੋਮਦਾਰ ਤਾਂ ਤੁਹਾਡੇ ਤੇ ਹੀ ਹੈ| ਇਹ ਸੰਭਵ ਹੈ ਪਾਕਿਸਤਾਨ ਵਿੱਚ ਭਾਰਤ ਦੇ ਨਾਲ ਸ਼ਾਂਤੀ ਨੂੰ ਲੈ ਕੇ ਦੋ ਮਤ ਹੋਣ| ਉਹ ਅਜਿਹਾ ਦੇਸ਼ ਤਾਂ ਹੈ ਨਹੀਂ ਕਿ ਇੱਕ ਵਾਰ ਜੋ ਵਾਅਦਾ ਕਰ ਦੇਵੇ ਉਸਦੇ ਪਾਲਣ ਲਈ ਸ਼ਾਸਨ ਦੇ ਸਾਰੇ ਅੰਗ ਈਮਾਨਦਾਰੀ ਨਾਲ ਸਰਗਰਮ ਹੋ ਜਾਣ| ਜੰਮੂ-ਕਸ਼ਮੀਰ ਦੀ ਮੁੱਖਮੰਤਰੀ ਮਹਿਬੂਬਾ ਮੁਫਤੀ ਕਹਿ ਰਹੀ ਹੈ ਕਿ ਦੋਵਾਂ ਪਾਸਿਆਂ ਦੇ ਡੀਜੀਐਮਓ ਫਿਰ ਗੱਲ ਕਰਨ| ਇਸ ਵਿੱਚ ਕੋਈ ਹਰਜ ਨਹੀਂ| ਪਰ ਕਦੋਂ ਤੱਕ ਅਸੀਂ ਧੋਖਾ ਖਾਂਦੇ ਰਹਾਂਗੇ? ਉਸ ਸਹਿਮਤੀ ਵਿੱਚ ਇਹ ਵੀ ਤੈਅ ਹੋਇਆ ਸੀ ਕਿ ਕੋਈ ਸਮੱਸਿਆ ਉਭਰਦੀ ਹੈ, ਤਾਂ ਸਥਾਨਕ ਪੱਧਰ ਦੇ ਕਮਾਂਡਰ ਹੀ ਫਲੈਗ ਮੀਟਿੰਗ ਆਦਿ ਦੁਆਰਾ ਇਸਨੂੰ ਸੁਲਝਾ ਲੈਣਗੇ| ਜਦੋਂ ਸਾਡੇ ਜਵਾਨ ਮਾਰੇ ਜਾ ਰਹੇ ਹੋਣ ਉਦੋਂ ਤਾਂ ਅਸੀਂ ਇੰਨੀ ਜਲਦੀ ਫਲੈਗ ਮੀਟਿੰਗ ਦਾ ਸੱਦਾ ਨਹੀਂ ਦੇ ਸਕਦੇ|
ਅਮਨਪ੍ਰੀਤ ਸਿੰਘ

Leave a Reply

Your email address will not be published. Required fields are marked *