ਭਾਰਤ ਕੋਲ ਕਮਜ਼ੋਰ ਪ੍ਰਧਾਨ ਮੰਤਰੀ : ਰਾਹੁਲ ਗਾਂਧੀ

ਨਵੀਂ ਦਿੱਲੀ, 5 ਜੁਲਾਈ (ਸ.ਬ.) ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਾਅਦ ਭਾਰਤ ਪਰਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਹਮਲਾ ਸਾਧਿਆ ਹੈ| ਅੱਜ ਸਵੇਰੇ ਰਾਹੁਲ ਨੇ ਟਵੀਟ ਕਰਕੇ ਨਰਿੰਦਰ ਮੋਦੀ ਨੂੰ ਭਾਰਤ ਦਾ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਦੱਸਿਆ ਹੈ| ਰਾਹੁਲ ਨੇ ਆਪਣੇ ਟਵੀਟ ਵਿੱਚ ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੌਰੇ ਦੌਰਾਨ ਮੋਦੀ ਨੇ ਡੋਨਾਲਡ ਟਰੰਪ ਅੱਗੇ ਐਚ 1-ਬੀ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ| ਇਸ ਤੋਂ ਇਲਾਵਾ ਅਮਰੀਕਾ ਵਲੋਂ ਕਸ਼ਮੀਰ ਨੂੰ ਭਾਰਤ ਪ੍ਰਸ਼ਾਸਤ ਕਸ਼ਮੀਰ ਕਹਿਣ ਤੇ ਵੀ ਵਿਦੇਸ਼ ਮੰਤਰਾਲਾ ਨੇ ਸਹੀ ਠਹਿਰਾਇਆ ਸੀ|

Leave a Reply

Your email address will not be published. Required fields are marked *